Latest News:

Our Facebook Page:

Image attachment

1 week ago

Dashmesh Khalsa College Zirakpur

ਦਸਮੇਸ਼ ਖ਼ਾਲਸਾ ਕਾਲਜ ਜ਼ੀਰਕਪੁਰ ਵਿਖੇ ਕਾਲਜ ਦੀ ਸਭਿਆਚਾਰਕ ਕਮੇਟੀ ਵੱਲੋਂ "ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ" ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ ਡਾ. ਜਗਜੀਤ ਸਿੰਘ, ਪੋਸਟ ਗਰੈਜੂਏਟ ਸੰਗੀਤ ਗਾਇਨ ਵਿਭਾਗ, ਖ਼ਾਲਸਾ ਕਾਲਜ ,ਪਟਿਆਲਾ ਪੁਹੰਚੇ।ਉਹਨਾਂ ਨੇ ਪੰਜਾਬੀ ਭਾਸ਼ਾ ਅਤੇ ਸੰਗੀਤ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਗ਼ਜ਼ਲ ਦੀ ਪੇਸ਼ਕਾਰੀ ਵੀ ਦਿੱਤੀ।ਕਾਲਜ ਦੇ ਵਿਦਿਆਰਥੀਆਂ ਨੇ ਕਵਿਤਾ, ਗੀਤ, ਅਤੇ ਲੋਕਗੀਤ ਪੇਸ਼ ਕੀਤੇ। ਇਸ ਮੌਕੇ ਸੰਗੀਤ ਵਿਭਾਗ ਦੇ ਪ੍ਰੋ. ਮਨੀਸ਼ਾ ਨੇ ਵੀ ਗੀਤ ਗਾਇਆ। ਕਾਲਜ ਪ੍ਰਿੰਸੀਪਲ ਡਾ. ਕਰਮਵੀਰ ਸਿੰਘ ਅਤੇ ਡਾ. ਜਗਜੀਤ ਸਿੰਘ ਨੇ ਸਮਾਗਮ ਵਿਚ ਪੇਸ਼ਕਾਰੀਆਂ ਦੇਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।ਕਾਲਜ ਪ੍ਰਿੰਸੀਪਲ ਅਤੇ ਸਟਾਫ਼ ਵਲੋਂ ਮੁੱਖ ਮਹਿਮਾਨ ਜੀ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ।ਦਸਮੇਸ਼ ਖ਼ਾਲਸਾ ਕਾਲਜ ਜ਼ੀਰਕਪੁਰ ਵਿਖੇ ਕਾਲਜ ਦੀ ਸਭਿਆਚਾਰਕ ਕਮੇਟੀ ਵੱਲੋਂ "ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ" ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ ਡਾ. ਜਗਜੀਤ ਸਿੰਘ, ਪੋਸਟ ਗਰੈਜੂਏਟ ਸੰਗੀਤ ਗਾਇਨ ਵਿਭਾਗ, ਖ਼ਾਲਸਾ ਕਾਲਜ ,ਪਟਿਆਲਾ ਪੁਹੰਚੇ।ਉਹਨਾਂ ਨੇ ਪੰਜਾਬੀ ਭਾਸ਼ਾ ਅਤੇ ਸੰਗੀਤ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਗ਼ਜ਼ਲ ਦੀ ਪੇਸ਼ਕਾਰੀ ਵੀ ਦਿੱਤੀ।ਕਾਲਜ ਦੇ ਵਿਦਿਆਰਥੀਆਂ ਨੇ ਕਵਿਤਾ, ਗੀਤ, ਅਤੇ ਲੋਕਗੀਤ ਪੇਸ਼ ਕੀਤੇ। ਇਸ ਮੌਕੇ ਸੰਗੀਤ ਵਿਭਾਗ ਦੇ ਪ੍ਰੋ. ਮਨੀਸ਼ਾ ਨੇ ਵੀ ਗੀਤ ਗਾਇਆ। ਕਾਲਜ ਪ੍ਰਿੰਸੀਪਲ ਡਾ. ਕਰਮਵੀਰ ਸਿੰਘ ਅਤੇ ਡਾ. ਜਗਜੀਤ ਸਿੰਘ ਨੇ ਸਮਾਗਮ ਵਿਚ ਪੇਸ਼ਕਾਰੀਆਂ ਦੇਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।ਕਾਲਜ ਪ੍ਰਿੰਸੀਪਲ ਅਤੇ ਸਟਾਫ਼ ਵਲੋਂ ਮੁੱਖ ਮਹਿਮਾਨ ਜੀ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ। ... See MoreSee Less

Comment on Facebook

🙏🏻💖🙏🏻

North Zone Judo Championship was organised in Jammu from 11 to 14 February 2021 where our students participated and secured second and third position.
Seminar on ‘Covid 19 ‘ by Department of Science
B.Sc Non Medical students participated in Inter college poster competition organised by General Shivdev Singh Gurbachan Khalsa College patiala sponsored by DBT Government of India on 02/02/2021.
Cricket Match corresponding to Dashmesh Cricket Cup Tournament was organised on 28/01/2021Image attachment
Webinar on the eve of Birth Anniversary of Shri Guru Nanak Dev Ji.Image attachmentImage attachment
Admission open for the session 2020-2021

ਧੰਨ ਬਾਬਾ ਬੁੱਢਾ ਜੀ
ਬਾਬਾ ਬੁੱਢਾ ਜੀ ਸਿੱਖ ਇਤਿਹਾਸ ਅਤੇ ਗੁਰੂ ਘਰ ਵਿਚ ਬਹੁਤ ਮਹੱਤਵਪੂਰਨ ਸਥਾਨ ਰੱਖਣ ਵਾਲੀ ਸਖ਼ਸ਼ੀਅਤ ਹੋਏ ਹਨ। ਬਾਬਾ ਜੀ ਦਾ ਜਨਮ ਪਿਤਾ ਸੁੱਘੇ ਰੰਧਾਵੇ ਦੇ ਘਰ ਮਾਤਾ ਗੌਰਾਂ ਜੀ ਦੀ ਕੁੱਖੋਂ ਪਿੰਡ ਕੱਥੂ ਨੰਗਲ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸੰਮਤ 1563 ਬਿ. (1506 ਈ.) ਨੂੰ ਹੋਇਆ। ਜਗਤ ਗੁਰੂ ਨਾਨਕ ਸਾਹਿਬ ਜੀ ਨੂੰ ਬਾਬਾ ਜੀ ਪਹਿਲੇ ਅਜਿਹੇ ਨੌਜਵਾਨ ਮਿਲੇ ਜਿਨ੍ਹਾਂ ਨੂੰ ਗੁਰੂ ਜੀ ਨੇ ਇਹ ਬਚਨ ਕਿਹਾ ਕਿ ਭਾਈ ਹੈਂ ਤਾਂ ਤੂੰ ਬੱਚਾ, ਪਰ ਤੂੰ ਗੱਲਾਂ ਬਾਬਿਆਂ ਵਾਲੀਆਂ ਭਾਵ ਬਜ਼ੁਰਗਾਂ ਵਾਲੀਆਂ ਕਰਦਾ ਹੈ। ਗੁਰੂ ਜੀ ਦਾ ਵਾਕ ਅਜਿਹੇ ਰੂਪ ਵਿਚ ਅਮਰ ਹੋਇਆ ਕਿ ਉਹ ਬੱਚਾ ਬਾਬਾ ਬੁੱਢਾ ਜੀ ਦੇ ਨਾਂ ਨਾਲ ਸਿੱਖ ਇਤਿਹਾਸ ਅਤੇ ਸਿੱਖ ਹਿਰਦਿਆਂ ਵਿਚ ਸਦਾ ਲਈ ਅਮਰ ਹੋ ਗਿਆ। ਬਾਬਾ ਜੀ ਨੇ ਸਤਗੁਰਾਂ ਦੇ ਬਚਨਾਂ ਨੂੰ ਇਸ ਰੂਪ ਵਿਚ ਕਮਾਇਆ ਕਿ ਉਹ ਗੁਰੂ ਘਰ ਦੇ ਸਭ ਤੋਂ ਸਤਿਕਾਰਯੋਗ ਸਖ਼ਸ਼ੀਅਤ ਬਣ ਗਏ। ਗੁਰੂ ਨਾਨਕ ਦੇਵ ਜੀ ਨੇ ਭਾਵੇਂ ਗੁਰੂ ਅੰਗਦ ਦੇਵ ਜੀ ਨੂੰ ਆਪ ਆਪਣਾ ਰੂਪ ਬਣਾ ਕੇ ਆਪਣੇ ਸਥਾਨ 'ਤੇ ਸਸ਼ੋਭਿਤ ਕਰਵਾਇਆ ਪਰ ਗੁਰਿਆਈ ਦੀ ਰਸਮ ਬਾਬਾ ਬੁੱਢਾ ਜੀ ਰਾਹੀਂ ਸੰਪੂਰਨ ਕਰਵਾਈ। ਬਾਬਾ ਜੀ ਦੀ ਇਹ ਮਹਾਨ ਸੇਵਾ ਛੇਵੇਂ ਗੁਰੂ, ਸ੍ਰੀ ਗੁਰੂ ਹਰਿਗੋਬਿੰਦ ਜੀ ਤੱਕ ਚਲਦੀ ਰਹੀ।
ਬਾਬਾ ਬੁੱਢਾ ਜੀ ਸਤਿਗੁਰਾਂ ਦੇ ਬਚਨਾਂ ਦੀ ਕਮਾਈ ਇਸ ਸਿਖਰ ਤੱਕ ਕਰ ਚੁੱਕੇ ਸਨ ਕਿ ਜਦੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੀ ਵਾਰੀ ਪ੍ਰਕਾਸ਼ ਕੀਤਾ ਗਿਆ ਤਾਂ ਬਾਬਾ ਬੁੱਢਾ ਜੀ ਨੂੰ ਇਸ ਦੇ ਗ੍ਰੰਥੀ ਥਾਪਿਆ ਗਿਆ। ਇਸ ਤਰ੍ਹਾਂ ਬਾਬਾ ਜੀ ਸਿੱਖ ਪੰਥ ਵਿਚ ਗ੍ਰੰਥੀ ਸਿੰਘਾਂ ਦੇ ਮੋਢੀ ਵਜੋਂ ਜਾਣੇ ਜਾਂਦੇ ਹਨ। ਬਾਬਾ ਬੁੱਢਾ ਜੀ ਦੀ ਕਿੰਨੀ ਮਹਾਨ ਸਖ਼ਸ਼ੀਅਤ ਸੀ ਜਾਂ ਉਹਨਾਂ ਦਾ ਗੁਰੂ ਘਰ ਵਿਚ ਕਿੰਨਾਂ ਮਾਣ, ਪਿਆਰ ਅਤੇ ਸਤਿਕਾਰ ਸੀ ਕਿ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਹੋਣ ਲਈ ਲਾਹੌਰ ਜਾਣਾ ਪਿਆ ਤਾਂ ਗੁਰੂ ਜੀ ਗੁਰੂ ਘਰ ਦੀਆਂ ਬਹੁਤ ਸਾਰੀਆਂ ਜਿੰਮੇਵਾਰੀਆਂ ਬਾਬਾ ਬੁੱਢਾ ਜੀ ਨੂੰ ਸੋਂਪ ਕੇ ਗਏ ਸਨ। ਜਿਨ੍ਹਾਂ ਸੇਵਾਵਾਂ ਤਹਿਤ ਬਾਬਾ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਾਹਿਬ ਵਜੋਂ ਸੇਵਾ ਦੇ ਨਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਵਿਦਿਆ ਪੜ੍ਹਾਉਣ, ਸ਼ਸ਼ਤਰ ਵਿਦਿਆ ਸਿਖਾਉਣ , ਗੁਰਿਆਈ ਦੀ ਰਸਮ ਅਦਾ ਕਰਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਨਾ ਅਤੇ ਉਸਾਰੀ ਵਿਚ ਅਹਿਮ ਯੋਗਦਾਨ ਪਾਇਆ। ਜਦੋਂ ਛੇਵੇਂ ਗੁਰੂ ਜੀ ਨੂੰ ਬਾਦਸ਼ਾਹ ਜਹਾਂਗੀਰ ਨੇ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕਰ ਲਿਆ ਸੀ ਤਾਂ ਉਸ ਸਮੇਂ ਵੀ ਬਾਬਾ ਜੀ ਨੇ ਗੁਰੂ ਘਰ ਦੀਆਂ ਸੇਵਾਵਾਂ ਸੰਭਾਲਣ ਦੇ ਨਾਲ-ਨਾਲ ਗੁਰੂ ਜੀ ਨੂੰ ਰਿਹਾਅ ਕਰਵਾਉਣ ਵਿਚ ਆਪਣੀ ਅਹਿਮ ਭੂਮਿਕਾ ਨਿਭਾਈ ਸੀ। ਗੁਰਦੁਆਰਿਆਂ ਦੇ ਵਿਚ ਜੋ ਸ਼ਬਦ ਚੌਕੀਆਂ ਕੱਢੀਆਂ ਜਾਂਦੀਆਂ ਹਨ। ਇਸ ਪ੍ਰੰਪਰਾਂ ਦਾ ਮੁੱਢ ਵੀ ਬਾਬਾ ਜੀ ਨੇ ਹੀ ਬੰਨਿਆ ਸੀ।
ਭਾਵੇਂ ਕਿ ਸਾਨੂੰ ਬਾਬਾ ਬੁੱਢਾ ਜੀ ਵਲੋਂ ਲਿਖੇ ਸਿੱਖ ਇਤਿਹਾਸ ਦੀ ਕੋਈ ਲਿਖਤ ਨਹੀਂ ਮਿਲਦੀ ਪਰ ਸਿੱਖ ਪ੍ਰੰਪਰਾ ਇਹ ਦੱਸਦੀ ਹੈ ਕਿ ਬਾਬਾ ਜੀ ਨੇ ਪਹਿਲੇ ਪੰਜ ਗੁਰੂ ਸਾਹਿਬਾਨ ਦਾ ਜੀਵਨ ਇਤਿਹਾਸ ਵੀ ਲਿਖਿਆ ਸੀ। ਬਾਬਾ ਜੀ ਦਾ ਗੁਰੂ ਜੀ ਨਾਲ ਅਥਾਹ ਪਿਆਰ ਸੀ। ਲਗਭਗ 100 ਸਾਲ ਤੋਂ ਜਿਆਦਾ ਸਮੇਂ ਦਾ ਜੀਵਨ ਬਤੀਤ ਕਰਕੇ ਜਦੋਂ ਬਾਬਾ ਜੀ ਸਚਖੰਡ ਨੂੰ ਜਾਣ ਵਾਲੇ ਸਨ ਤਾਂ ਉਹਨਾਂ ਦੇ ਗੁਰੂ ਦਰਸ਼ਨਾਂ ਦੇ ਮਨ ਦੀ ਚਾਹਤ ਦੀ ਆਵਾਜ਼ ਸੁਣ ਕੇ ਗੁਰੂ ਜੀ ਉਹਨਾਂ ਕੋਲ ਪਿੰਡ ਰਮਦਾਸ, ਜਿਲ੍ਹਾ ਅੰਮ੍ਰਿਤਸਰ ਪਹੁੰਚ ਗਏ ਸਨ। ਮਿਲਦੀ ਜਾਣਕਾਰੀ ਅਨੁਸਾਰ ਤਿੰਨ ਦਿਨ ਤਿੰਨ ਰਾਤਾਂ ਛੇਵੇਂ ਗੁਰੂ ਜੀ ਬਾਬਾ ਜੀ ਕੋਲ ਬੈਠ ਕੇ ਪੰਜ ਗੁਰੂ ਸਾਹਿਬਾਨ ਦੇ ਜੀਵਨ ਕੌਤਕ ਸੁਣਦੇ ਰਹੇ ਸਨ। ਜਦੋਂ ਬਾਬਾ ਜੀ ਦੇ ਸਵਾਸ ਸੰਪੂਰਨ ਹੋਏ ਤਾਂ ਛੇਵੇਂ ਗੁਰੂ ਜੀ ਨੇ ਆਪਣੇ ਹੱਥੀ ਬਾਬਾ ਜੀ ਦਾ ਸਸਕਾਰ ਕੀਤਾ ਸੀ।
ਆਓ ਅੱਜ ਉਹਨਾਂ ਦੇ ਜਨਮ ਦਿਹਾੜੇ ਦੀ ਖੁਸ਼ੀ ਵਿਚ ਉਹਨਾਂ ਵਲੋਂ ਗੁਰੂ ਘਰ ਦੀ ਕੀਤੀ ਅਥਾਹ ਪਿਆਰ ਭਰੀ ਸੇਵਾ ਤੋਂ ਪ੍ਰੇਰਨਾ ਲੈ ਕੇ ਆਪਣੇ ਜੀਵਨ ਵਿਚ ਸੇਵਾ ਰੂਪੀ ਗੁਣ ਧਾਰਨ ਕਰੀਏ ਤਾਂ ਹੀ ਸਾਡੇ ਵਲੋਂ ਅਜਿਹੀਆਂ ਮਹਾਨ ਸਖ਼ਸ਼ੀਅਤਾਂ ਦੇ ਮਨਾਏ ਜਨਮ ਦਿਹਾੜੇ ਸਫਲ ਕਹੇ ਜਾਣਗੇ।
ਧੰਨਵਾਦ ਸਹਿਤ।
ਡਾ. ਜਸਵਿੰਦਰ ਕੌਰ ​​​​ਡਾ. ਕਰਮਬੀਰ ਸਿੰਘ
ਕਨਵੀਨਰ (ਗੁਰਮਤਿ ਕਮੇਟੀ) ​​​​​ ​ ਪ੍ਰਿੰਸੀਪਲ,
​​​​​​​ ਦਸ਼ਮੇਸ਼ ਖਾਲਸਾ ਕਾਲਜ, ਜ਼ੀਰਕਪੁਰ , ਮੁਹਾਲੀ।
... See MoreSee Less

ਧੰਨ ਬਾਬਾ ਬੁੱਢਾ ਜੀ
ਬਾਬਾ ਬੁੱਢਾ ਜੀ ਸਿੱਖ ਇਤਿਹਾਸ ਅਤੇ ਗੁਰੂ ਘਰ ਵਿਚ ਬਹੁਤ ਮਹੱਤਵਪੂਰਨ ਸਥਾਨ ਰੱਖਣ ਵਾਲੀ ਸਖ਼ਸ਼ੀਅਤ ਹੋਏ ਹਨ। ਬਾਬਾ ਜੀ ਦਾ ਜਨਮ ਪਿਤਾ ਸੁੱਘੇ ਰੰਧਾਵੇ ਦੇ ਘਰ ਮਾਤਾ ਗੌਰਾਂ ਜੀ ਦੀ ਕੁੱਖੋਂ ਪਿੰਡ ਕੱਥੂ ਨੰਗਲ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸੰਮਤ 1563 ਬਿ. (1506 ਈ.) ਨੂੰ ਹੋਇਆ। ਜਗਤ ਗੁਰੂ ਨਾਨਕ ਸਾਹਿਬ ਜੀ ਨੂੰ ਬਾਬਾ ਜੀ ਪਹਿਲੇ ਅਜਿਹੇ ਨੌਜਵਾਨ ਮਿਲੇ ਜਿਨ੍ਹਾਂ ਨੂੰ ਗੁਰੂ ਜੀ ਨੇ ਇਹ ਬਚਨ ਕਿਹਾ ਕਿ ਭਾਈ ਹੈਂ ਤਾਂ ਤੂੰ ਬੱਚਾ, ਪਰ ਤੂੰ ਗੱਲਾਂ ਬਾਬਿਆਂ ਵਾਲੀਆਂ ਭਾਵ ਬਜ਼ੁਰਗਾਂ ਵਾਲੀਆਂ ਕਰਦਾ ਹੈ। ਗੁਰੂ ਜੀ ਦਾ ਵਾਕ ਅਜਿਹੇ ਰੂਪ ਵਿਚ ਅਮਰ ਹੋਇਆ ਕਿ ਉਹ ਬੱਚਾ ਬਾਬਾ ਬੁੱਢਾ ਜੀ ਦੇ ਨਾਂ ਨਾਲ ਸਿੱਖ ਇਤਿਹਾਸ ਅਤੇ ਸਿੱਖ ਹਿਰਦਿਆਂ ਵਿਚ ਸਦਾ ਲਈ ਅਮਰ ਹੋ ਗਿਆ। ਬਾਬਾ ਜੀ ਨੇ ਸਤਗੁਰਾਂ ਦੇ ਬਚਨਾਂ ਨੂੰ ਇਸ ਰੂਪ ਵਿਚ ਕਮਾਇਆ ਕਿ ਉਹ ਗੁਰੂ ਘਰ ਦੇ ਸਭ ਤੋਂ ਸਤਿਕਾਰਯੋਗ ਸਖ਼ਸ਼ੀਅਤ ਬਣ ਗਏ। ਗੁਰੂ ਨਾਨਕ ਦੇਵ ਜੀ ਨੇ ਭਾਵੇਂ ਗੁਰੂ ਅੰਗਦ ਦੇਵ ਜੀ ਨੂੰ ਆਪ ਆਪਣਾ ਰੂਪ ਬਣਾ ਕੇ ਆਪਣੇ ਸਥਾਨ ਤੇ ਸਸ਼ੋਭਿਤ ਕਰਵਾਇਆ ਪਰ ਗੁਰਿਆਈ ਦੀ ਰਸਮ ਬਾਬਾ ਬੁੱਢਾ ਜੀ ਰਾਹੀਂ ਸੰਪੂਰਨ ਕਰਵਾਈ। ਬਾਬਾ ਜੀ ਦੀ ਇਹ ਮਹਾਨ ਸੇਵਾ ਛੇਵੇਂ ਗੁਰੂ, ਸ੍ਰੀ ਗੁਰੂ ਹਰਿਗੋਬਿੰਦ ਜੀ ਤੱਕ ਚਲਦੀ ਰਹੀ।
ਬਾਬਾ ਬੁੱਢਾ ਜੀ ਸਤਿਗੁਰਾਂ ਦੇ ਬਚਨਾਂ ਦੀ ਕਮਾਈ ਇਸ ਸਿਖਰ ਤੱਕ ਕਰ ਚੁੱਕੇ ਸਨ ਕਿ ਜਦੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੀ ਵਾਰੀ ਪ੍ਰਕਾਸ਼ ਕੀਤਾ ਗਿਆ ਤਾਂ ਬਾਬਾ ਬੁੱਢਾ ਜੀ ਨੂੰ ਇਸ ਦੇ ਗ੍ਰੰਥੀ ਥਾਪਿਆ ਗਿਆ। ਇਸ ਤਰ੍ਹਾਂ ਬਾਬਾ ਜੀ ਸਿੱਖ ਪੰਥ ਵਿਚ ਗ੍ਰੰਥੀ ਸਿੰਘਾਂ ਦੇ ਮੋਢੀ ਵਜੋਂ ਜਾਣੇ ਜਾਂਦੇ ਹਨ। ਬਾਬਾ ਬੁੱਢਾ ਜੀ ਦੀ ਕਿੰਨੀ ਮਹਾਨ ਸਖ਼ਸ਼ੀਅਤ ਸੀ ਜਾਂ ਉਹਨਾਂ ਦਾ ਗੁਰੂ ਘਰ ਵਿਚ ਕਿੰਨਾਂ ਮਾਣ, ਪਿਆਰ ਅਤੇ ਸਤਿਕਾਰ ਸੀ ਕਿ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਹੋਣ ਲਈ ਲਾਹੌਰ ਜਾਣਾ ਪਿਆ ਤਾਂ ਗੁਰੂ ਜੀ ਗੁਰੂ ਘਰ ਦੀਆਂ ਬਹੁਤ ਸਾਰੀਆਂ ਜਿੰਮੇਵਾਰੀਆਂ ਬਾਬਾ ਬੁੱਢਾ ਜੀ ਨੂੰ ਸੋਂਪ ਕੇ ਗਏ ਸਨ। ਜਿਨ੍ਹਾਂ ਸੇਵਾਵਾਂ ਤਹਿਤ ਬਾਬਾ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਾਹਿਬ ਵਜੋਂ ਸੇਵਾ ਦੇ ਨਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਵਿਦਿਆ ਪੜ੍ਹਾਉਣ, ਸ਼ਸ਼ਤਰ ਵਿਦਿਆ ਸਿਖਾਉਣ , ਗੁਰਿਆਈ ਦੀ ਰਸਮ ਅਦਾ ਕਰਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਨਾ ਅਤੇ ਉਸਾਰੀ ਵਿਚ ਅਹਿਮ ਯੋਗਦਾਨ ਪਾਇਆ। ਜਦੋਂ ਛੇਵੇਂ ਗੁਰੂ ਜੀ ਨੂੰ ਬਾਦਸ਼ਾਹ ਜਹਾਂਗੀਰ ਨੇ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕਰ ਲਿਆ ਸੀ ਤਾਂ ਉਸ ਸਮੇਂ ਵੀ ਬਾਬਾ ਜੀ ਨੇ ਗੁਰੂ ਘਰ ਦੀਆਂ ਸੇਵਾਵਾਂ ਸੰਭਾਲਣ ਦੇ ਨਾਲ-ਨਾਲ ਗੁਰੂ ਜੀ ਨੂੰ ਰਿਹਾਅ ਕਰਵਾਉਣ ਵਿਚ ਆਪਣੀ ਅਹਿਮ ਭੂਮਿਕਾ ਨਿਭਾਈ ਸੀ। ਗੁਰਦੁਆਰਿਆਂ ਦੇ ਵਿਚ ਜੋ ਸ਼ਬਦ ਚੌਕੀਆਂ ਕੱਢੀਆਂ ਜਾਂਦੀਆਂ ਹਨ। ਇਸ ਪ੍ਰੰਪਰਾਂ ਦਾ ਮੁੱਢ ਵੀ ਬਾਬਾ ਜੀ ਨੇ ਹੀ ਬੰਨਿਆ ਸੀ।
ਭਾਵੇਂ ਕਿ ਸਾਨੂੰ ਬਾਬਾ ਬੁੱਢਾ ਜੀ ਵਲੋਂ ਲਿਖੇ ਸਿੱਖ ਇਤਿਹਾਸ ਦੀ ਕੋਈ ਲਿਖਤ ਨਹੀਂ ਮਿਲਦੀ ਪਰ ਸਿੱਖ ਪ੍ਰੰਪਰਾ ਇਹ ਦੱਸਦੀ ਹੈ ਕਿ ਬਾਬਾ ਜੀ ਨੇ ਪਹਿਲੇ ਪੰਜ ਗੁਰੂ ਸਾਹਿਬਾਨ ਦਾ ਜੀਵਨ ਇਤਿਹਾਸ ਵੀ ਲਿਖਿਆ ਸੀ। ਬਾਬਾ ਜੀ ਦਾ ਗੁਰੂ ਜੀ ਨਾਲ ਅਥਾਹ ਪਿਆਰ ਸੀ। ਲਗਭਗ 100 ਸਾਲ ਤੋਂ ਜਿਆਦਾ ਸਮੇਂ ਦਾ ਜੀਵਨ ਬਤੀਤ ਕਰਕੇ ਜਦੋਂ ਬਾਬਾ ਜੀ ਸਚਖੰਡ ਨੂੰ ਜਾਣ ਵਾਲੇ ਸਨ ਤਾਂ ਉਹਨਾਂ ਦੇ ਗੁਰੂ ਦਰਸ਼ਨਾਂ ਦੇ ਮਨ ਦੀ ਚਾਹਤ ਦੀ ਆਵਾਜ਼ ਸੁਣ ਕੇ ਗੁਰੂ ਜੀ ਉਹਨਾਂ ਕੋਲ ਪਿੰਡ ਰਮਦਾਸ, ਜਿਲ੍ਹਾ ਅੰਮ੍ਰਿਤਸਰ ਪਹੁੰਚ ਗਏ ਸਨ। ਮਿਲਦੀ ਜਾਣਕਾਰੀ ਅਨੁਸਾਰ ਤਿੰਨ ਦਿਨ ਤਿੰਨ ਰਾਤਾਂ ਛੇਵੇਂ ਗੁਰੂ ਜੀ ਬਾਬਾ ਜੀ ਕੋਲ ਬੈਠ ਕੇ ਪੰਜ ਗੁਰੂ ਸਾਹਿਬਾਨ ਦੇ ਜੀਵਨ ਕੌਤਕ ਸੁਣਦੇ ਰਹੇ ਸਨ। ਜਦੋਂ ਬਾਬਾ ਜੀ ਦੇ ਸਵਾਸ ਸੰਪੂਰਨ ਹੋਏ ਤਾਂ ਛੇਵੇਂ ਗੁਰੂ ਜੀ ਨੇ ਆਪਣੇ ਹੱਥੀ ਬਾਬਾ ਜੀ ਦਾ ਸਸਕਾਰ ਕੀਤਾ ਸੀ।
ਆਓ ਅੱਜ ਉਹਨਾਂ ਦੇ ਜਨਮ ਦਿਹਾੜੇ ਦੀ ਖੁਸ਼ੀ ਵਿਚ ਉਹਨਾਂ ਵਲੋਂ ਗੁਰੂ ਘਰ ਦੀ ਕੀਤੀ ਅਥਾਹ ਪਿਆਰ ਭਰੀ ਸੇਵਾ ਤੋਂ ਪ੍ਰੇਰਨਾ ਲੈ ਕੇ ਆਪਣੇ ਜੀਵਨ ਵਿਚ ਸੇਵਾ ਰੂਪੀ ਗੁਣ ਧਾਰਨ ਕਰੀਏ ਤਾਂ ਹੀ ਸਾਡੇ ਵਲੋਂ ਅਜਿਹੀਆਂ ਮਹਾਨ ਸਖ਼ਸ਼ੀਅਤਾਂ ਦੇ ਮਨਾਏ ਜਨਮ ਦਿਹਾੜੇ ਸਫਲ ਕਹੇ ਜਾਣਗੇ।
ਧੰਨਵਾਦ ਸਹਿਤ।
ਡਾ. ਜਸਵਿੰਦਰ ਕੌਰ                   ​​​​ਡਾ. ਕਰਮਬੀਰ ਸਿੰਘ
ਕਨਵੀਨਰ (ਗੁਰਮਤਿ ਕਮੇਟੀ)      ​​​​​      ​ ਪ੍ਰਿੰਸੀਪਲ,
​​​​​​​  ਦਸ਼ਮੇਸ਼ ਖਾਲਸਾ ਕਾਲਜ, ਜ਼ੀਰਕਪੁਰ , ਮੁਹਾਲੀ।

ਭਾਈ ਤਾਰੂ ਸਿੰਘ ਦਾ ਸੰਖੇਪ ਜੀਵਨ
ਭਾਈ ਤਾਰੂ ਸਿੰਘ ਦਾ ਜੀਵਨ ਸਿੱਖ ਇਤਿਹਾਸ ਵਿਚ ਆਪਣਾ ਵਿਲੱਖਣ ਅਤੇ ਆਦਰਸ਼ਕ ਸਥਾਨ ਰੱਖਦਾ ਹੈ। ਭਾਈ ਸਾਹਿਬ ਜੀ ਦਾ ਇਸ ਸਾਲ 300 ਸਾਲਾ ਜਨਮ ਦਿਹਾੜਾ ਸੰਸਾਰ ਭਰ ਵਿਚ ਸਿੱਖ ਜਗਤ ਵਲੋਂ ਮਨਾਇਆ ਜਾ ਰਿਹਾ ਹੈ। ਉਹਨਾਂ ਨੂੰ ਦੁਖੀਆਂ ਦੇ ਹਮਦਰਦੀ ਅਤੇ ਧੀਆਂ-ਭੈਣਾਂ ਦੀ ਇਜ਼ਤ ਆਬਰੂ ਦੇ ਰਾਖੇ ਵਜੋਂ ਯਾਦ ਕੀਤਾ ਜਾਂਦਾ ਹੈ। ਕਿਰਤ ਕਰਨੀ, ਨਾਮ ਜਪਣਾ, ਵੰਡ ਛੱਕਣਾ ਆਦਿ ਗੁਣਾਂ ਨੂੰ ਉਹ ਮਨ, ਬਚਨ ਅਤੇ ਕਰਮ ਕਰਕੇ ਪ੍ਰਣਾਇਆ ਹੋਇਆ ਸੀ। ਸਰਬਸਾਂਝੀਵਾਲਤਾ ਦਾ ਧਾਰਨੀ ਹੋਣ ਕਰਕੇ ਉਸ ਦਾ ਜੀਵਨ ਪਰਉਪਕਾਰੀ ਸੀ। ਜਿਸ ਕਰਕੇ ਉਸ ਨੂੰ ਇਹ ਜੀਵਨ ਨਾਲੋਂ ਮਜ਼ਲੂਮ ਦੀ ਇਜ਼ਤ ਦੀ ਰਾਖੀ ਜ਼ਿਆਦਾ ਮੁਲਵਾਨ ਲਗਦੀ ਸੀ।
ਇਸ ਮਹਾਨ ਪਰਉਪਕਾਰੀ ਸੂਰਮੇ ਅਤੇ ਗੁਰੂ ਕੇ ਸਿਦਕੀ ਸਿੱਖ ਦਾ ਜਨਮ 1720 ਈ. ਵਿਚ ਪਿੰਡ ਪੂਹਲੇ ਵਿਖੇ ਪਿਤਾ ਬੁੱਧ ਸਿੰਘ ਦੇ ਘਰ ਮਾਤਾ ਧਰਮ ਕੌਰ ਦੀ ਪਵਿੱਤਰ ਕੁੱਖੋਂ ਹੋਇਆ। ਇਹਨਾਂ ਦੀ ਭੈਣ ਦਾ ਨਾਂ ਬੀਬੀ ਤਾਰੋ ਸੀ।
ਜਿੰਦਗੀ ਵਿਚ ਕੁਝ ਪਲ ਅਜਿਹੇ ਆਉਂਦੇ ਹਨ ਜਦੋਂ ਪਤੰਗੇ ਲਈ ਸ਼ਮਾਂਦਾਨ ਆਦਰਸ਼ ਅਤੇ ਮੰਜ਼ਿਲ ਬਣ ਜਾਂਦਾ ਹੈ। ਅਜਿਹਾ ਹੀ ਇਕ ਸਮਾਂ ਭਾਈ ਤਾਰੂ ਸਿੰਘ ਤੇ ਆਇਆ। ਜਦੋਂ ਇਕ ਗਰੀਬ ਨਿਮਾਣਾ, ਨਿਤਾਣਾ ਬਜ਼ੁਰਗ ਮੁਸਲਮਾਨ ਰਹੀਮ ਬਖ਼ਸ਼ ਮਾਛੀ ਆਪਣੇ ਦੁੱਖਾਂ ਦੀ ਮਲੱਮ ਲੱਭਦਾ ਰਾਤ ਕੱਟਣ ਲਈ ਭਾਈ ਤਾਰੂ ਸਿੰਘ ਦੇ ਘਰ ਪਹੁੰਚਿਆ। ਉਸ ਬਜ਼ੁਰਗ ਨੇ ਆਪਣੀ ਦੁੱਖਾਂ ਭਰੀ ਦਾਸਤਾਨ ਭਾਈ ਸਾਹਿਬ ਨੂੰ ਸੁਣਾਈ ਕਿ ਉਸ ਦੀ ਸੁੰਦਰ ਜਵਾਨ ਬੇਟੀ ਨੂੰ ਪੱਟੀ ਦਾ ਹਾਕਮ ਜ਼ਾਫ਼ਰ ਬੇਗ ਜਬਰੀ ਚੁੱਕ ਕੇ ਲੈ ਗਿਆ ਹੈ, ਉਸ ਨੇ ਆਪਣੀ ਬੇਟੀ ਦੀ ਇਜ਼ਤ ਆਬਰੂ ਬਚਾਉਣ ਲਈ ਹਰ ਸਰਕਾਰੀ ਅਧਿਕਾਰੀ ਅਤੇ ਰਾਜਸੀ ਨੇਤਾ ਤੱਕ ਪਹੁੰਚ ਕੀਤੀ। ਪਰ ਸਭ ਬੇਅਰਥ ਰਿਹਾ। ਭਾਈ ਸਾਹਿਬ ਦਾ ਹਿਰਦਾ ਉਸ ਬਜ਼ੁਰਗ ਦੀ ਦਰਦ ਭਰੀ ਦਾਸਤਾਨ ਸੁਣ ਕੇ ਪਸੀਜ ਗਿਆ।
ਭਾਈ ਸਾਹਿਬ ਨੇ ਬਜ਼ੁਗਰ ਮੁਸਲਮਾਨ ਨੂੰ ਗਲਵਕੜੀ ਵਿਚ ਲੈ ਕੇ ਕਿਹਾ ਕਿ ਗੁਰੂ ਕਲਗੀਧਰ ਪਿਤਾ ਮਿਹਰ ਕਰੇ, ਬਾਬਾ ਤੇਰੇ ਦੁੱਖਾਂ 'ਤੇ ਮੈਂ ਮਲੱਮ ਬਣ ਕੇ ਲੱਗਾਂਗਾ। ਭਾਈ ਤਾਰੂ ਸਿੰਘ ਨੇ ਸਾਥੀ ਸਿੰਘਾਂ ਨੂੰ ਨਾਲ ਲੈ ਕੇ ਨਿਮਾਣੇ ਨਿਤਾਣੇ ਲੋਕਾਂ ਦੀਆਂ ਧੀਆਂ-ਭੈਣਾਂ ਦੀਆਂ ਇਜ਼ਤਾਂ ਲੁੱਟਣ ਵਾਲੇ ਹਾਕਮ ਨੂੰ ਸਜ਼ਾਏ ਮੌਤ ਦਾ ਦੰਡ ਦੇ ਕੇ ਉਸ ਬਜ਼ੁਰਗ ਦੀ ਬੇਟੀ ਨੂੰ ਸੁਰੱਖਿਅਤ ਉਸ ਦੇ ਹਵਾਲੇ ਕੀਤਾ ਅਤੇ ਉਸ ਨੂੰ ਕਿਹਾ ਬਾਬਾ ਜਦੋਂ ਤੱਕ ਕਲਗੀਧਰ ਪਿਤਾ ਦੇ ਸਿੱਖ ਇਸ ਧਰਤੀ 'ਤੇ ਜਿਉਂਦੇ ਰਹਿਣਗੇ ਕੋਈ ਕਿਸੇ ਗਰੀਬ ਦੀ ਕੰਨਿਆਂ ਦੀ ਇਜ਼ਤ ਨਹੀਂ ਲੁੱਟ ਸਕੇਗਾ।
ਅੰਨੇ ਬੋਲੇ ਅਤੇ ਜ਼ਾਲਮ ਅਧਿਕਾਰੀਆਂ ਅਤੇ ਸਰਕਾਰਾਂ ਸਾਹਮਣੇ ਅਜਿਹੇ ਪਰਉਪਕਾਰ ਜ਼ੁਲਮ ਮੰਨੇ ਜਾਂਦੇ ਹਨ। ਭਾਈ ਤਾਰੂ ਸਿੰਘ ਨੂੰ ਸਮੇਂ ਦੀ ਹਕੂਮਤ ਗ੍ਰਿਫਤਾਰ ਕਰਕੇ ਲਾਹੌਰ ਲੈ ਗਈ। ਉਸ ਅੱਗੇ ਇਸਲਾਮ ਦੀ ਸ਼ਰ੍ਹਾਂ ਦੇ ਅਨੁਸਾਰ ਦੋ ਪ੍ਰਸਤਾਵ ਰੱਖੇ ਗਏ। ਮੌਤ ਕਬੂਲ ਕਰੋ ਜਾਂ ਸਿੱਖੀ ਛੱਡ ਕੇ ਇਸਲਾਮ ਕਬੂਲ ਕਰੋ। ਭਾਈ ਤਾਰੂ ਸਿੰਘ ਨੇ ਗੁਰੂ ਕੀ ਸਿੱਖੀ ਨੂੰ ਪਹਿਲ ਦਿੱਤੀ। ਜ਼ਾਲਮਾਂ ਨੇ ਭਾਈ ਸਾਹਿਬ 'ਤੇ ਬੇਇੰਤਹਾ ਜ਼ੁਲਮ ਕੀਤੇ। ਉਹਨਾਂ ਨੂੰ ਚਰਖੜੀ 'ਤੇ ਚਾੜਿਆ ਗਿਆ। ਉਹਨਾਂ ਦੀ ਖੋਪਰੀ ਉਤਾਰੀ ਗਈ। ਉਹਨਾਂ ਨੇ ਖੋਪਰੀ ਲਹਾਉਣੀ ਤਾਂ ਮਨਜੂਰ ਕੀਤੀ ਪਰ ਕੇਸਾਂ ਨੂੰ ਆਂਚ ਨਾ ਆਉਣ ਦਿੱਤਾ। ਭਾਈ ਸਾਹਿਬ ਨੇ 1ਸਾਵਣ,1802 ਬਿਕਰਮੀ ਮੁਤਾਬਕ 1ਜੁਲਾਈ 1745 ਈ. ਨੂੰ ਲਾਹੌਰ ਵਿਖੇ ਸ਼ਹਾਦਤ ਪ੍ਰਾਪਤ ਕੀਤੀ ਸੀ। ਭਾਰਤ ਦੇ ਮਹਾਨ ਕਵੀ ਅਤੇ ਰਾਸ਼ਟਰੀ ਗੀਤ ਦੇ ਨਿਰਮਾਤਾ ਰਾਬਿੰਦਰ ਨਾਥ ਟੈਗੋਰ ਨੇ ਭਾਈ ਸਾਹਿਬ ਦੀ ਸ਼ਹਾਦਤ ਨੂੰ ਨਤਮਸਤਕ ਹੁੰਦਿਆਂ ਮੰਗੇ ਨਾਲੋਂ ਵੱਧ ਕਵਿਤਾ ਲਿੱਖੀ।
​ਅੱਗ ਬਬੂਲਾ ਹੋ ਜ਼ਕਰੀਏ ਕਿਹਾ ਅੱਗੋਂ, ਕਹਿਣਾ ਮੰਨ ਤੂੰ ਹੋ ਸੁਚੇਤ ਮੇਰਾ।
​ਆਹ ਸਿੱਖੀ ਸਰੂਪ ਤਿਆਗ ਦੇ ਸਾਡੇ ਲਈ, ਏਸੇ ਵਿਚ ਏ ਤੇਰਾ ਤੇ ਹੇਤ ਮੇਰਾ।
​​​ਕਿਹਾ ਸਿੰਘ ਨੇ ਅੱਗੋ ਸੀ ਕੜਕ ਕੇ ਤੇ, ਤੂੰ ਨਹੀਂ ਜਾਣ ਸਕਦਾ ਸਿੱਖੀ ਭੇਤ ਮੇਰਾ।
​ਕੱਲੇ ਕੇਸ ਇਹ ਕਤਲ ਨਹੀ ਹੋ ਸਕਦੇ, ਲਾਹ ਲੈ ਖੋਪੜ ਤੂੰ ਕੇਸਾਂ ਸਮੇਤ ਮੇਰਾ।
​ਕੇਸਗੜ੍ਹ ਤੋਂ ਪਾਵਨ ਜੋ ਕੇਸ ਬਖਸ਼ੇ, ਉਹਨਾਂ ਉਤੇ ਦੁਸ਼ਮਣ ਦੀ ਅੱਖ ਦਾਤਾ।
​ਮੇਰੇ ਜਾਨ ਤੋਂ ਪਿਆਰੇ ਇਹ ਕੇਸ ਸਤਿਗੁਰ, ਜਿਉਂਦੇ ਜੀਅ ਨਾ ਹੋਣ ਇਹ ਵੱਖ ਦਾਤਾ।
ਆਓ ਭਾਈ ਤਾਰੂ ਸਿੰਘ ਦੇ ਆਦਰਸ਼ਕ ਜੀਵਨ ਤੋਂ ਪ੍ਰੇਰਣਾ ਲੈ ਕੇ ਆਪਣਾ ਜੀਵਨ ਮਜ਼ਲੂਮਾਂ, ਦੁਖੀਆਂ ਦੀ ਸੇਵਾ ਕਰਕੇ ਅਤੇ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਉਣ ਦਾ ਪ੍ਰਣ ਕਰੀਏ।
​​​ਧੰਨਵਾਦ ਸਹਿਤ।
ਡਾ. ਜਸਵਿੰਦਰ ਕੌਰ ​​​​ਡਾ. ਕਰਮਬੀਰ ਸਿੰਘ
ਕਨਵੀਨਰ (ਗੁਰਮਤਿ ਕਮੇਟੀ) ​​​​​ ਪ੍ਰਿੰਸੀਪਲ
​​​​​​​​ਦਸ਼ਮੇਸ਼ ਖਾਲਸਾ ਕਾਲਜ, ਜ਼ੀਰਕਪੁਰ , ਮੁਹਾਲੀ।
... See MoreSee Less

ਭਾਈ ਤਾਰੂ ਸਿੰਘ ਦਾ ਸੰਖੇਪ ਜੀਵਨ
ਭਾਈ ਤਾਰੂ ਸਿੰਘ ਦਾ ਜੀਵਨ ਸਿੱਖ ਇਤਿਹਾਸ ਵਿਚ ਆਪਣਾ ਵਿਲੱਖਣ ਅਤੇ ਆਦਰਸ਼ਕ ਸਥਾਨ ਰੱਖਦਾ ਹੈ। ਭਾਈ ਸਾਹਿਬ ਜੀ ਦਾ ਇਸ ਸਾਲ 300 ਸਾਲਾ ਜਨਮ ਦਿਹਾੜਾ ਸੰਸਾਰ ਭਰ ਵਿਚ ਸਿੱਖ ਜਗਤ ਵਲੋਂ ਮਨਾਇਆ ਜਾ ਰਿਹਾ ਹੈ। ਉਹਨਾਂ ਨੂੰ ਦੁਖੀਆਂ ਦੇ ਹਮਦਰਦੀ ਅਤੇ ਧੀਆਂ-ਭੈਣਾਂ ਦੀ ਇਜ਼ਤ ਆਬਰੂ ਦੇ ਰਾਖੇ ਵਜੋਂ ਯਾਦ ਕੀਤਾ ਜਾਂਦਾ ਹੈ। ਕਿਰਤ ਕਰਨੀ, ਨਾਮ ਜਪਣਾ, ਵੰਡ ਛੱਕਣਾ ਆਦਿ ਗੁਣਾਂ ਨੂੰ ਉਹ ਮਨ, ਬਚਨ ਅਤੇ ਕਰਮ ਕਰਕੇ ਪ੍ਰਣਾਇਆ ਹੋਇਆ ਸੀ। ਸਰਬਸਾਂਝੀਵਾਲਤਾ ਦਾ ਧਾਰਨੀ ਹੋਣ ਕਰਕੇ ਉਸ ਦਾ ਜੀਵਨ ਪਰਉਪਕਾਰੀ ਸੀ। ਜਿਸ ਕਰਕੇ ਉਸ ਨੂੰ ਇਹ ਜੀਵਨ ਨਾਲੋਂ ਮਜ਼ਲੂਮ ਦੀ ਇਜ਼ਤ ਦੀ ਰਾਖੀ ਜ਼ਿਆਦਾ ਮੁਲਵਾਨ ਲਗਦੀ ਸੀ।
ਇਸ ਮਹਾਨ ਪਰਉਪਕਾਰੀ ਸੂਰਮੇ ਅਤੇ ਗੁਰੂ ਕੇ ਸਿਦਕੀ ਸਿੱਖ ਦਾ ਜਨਮ 1720 ਈ. ਵਿਚ ਪਿੰਡ ਪੂਹਲੇ ਵਿਖੇ ਪਿਤਾ ਬੁੱਧ ਸਿੰਘ ਦੇ ਘਰ ਮਾਤਾ ਧਰਮ ਕੌਰ ਦੀ ਪਵਿੱਤਰ ਕੁੱਖੋਂ ਹੋਇਆ। ਇਹਨਾਂ ਦੀ ਭੈਣ ਦਾ ਨਾਂ ਬੀਬੀ ਤਾਰੋ ਸੀ।
ਜਿੰਦਗੀ ਵਿਚ ਕੁਝ ਪਲ ਅਜਿਹੇ ਆਉਂਦੇ ਹਨ ਜਦੋਂ ਪਤੰਗੇ ਲਈ ਸ਼ਮਾਂਦਾਨ ਆਦਰਸ਼ ਅਤੇ ਮੰਜ਼ਿਲ ਬਣ ਜਾਂਦਾ ਹੈ। ਅਜਿਹਾ ਹੀ ਇਕ ਸਮਾਂ ਭਾਈ ਤਾਰੂ ਸਿੰਘ ਤੇ ਆਇਆ। ਜਦੋਂ ਇਕ ਗਰੀਬ ਨਿਮਾਣਾ, ਨਿਤਾਣਾ ਬਜ਼ੁਰਗ ਮੁਸਲਮਾਨ ਰਹੀਮ ਬਖ਼ਸ਼ ਮਾਛੀ ਆਪਣੇ ਦੁੱਖਾਂ ਦੀ ਮਲੱਮ ਲੱਭਦਾ ਰਾਤ ਕੱਟਣ ਲਈ ਭਾਈ ਤਾਰੂ ਸਿੰਘ ਦੇ ਘਰ ਪਹੁੰਚਿਆ। ਉਸ ਬਜ਼ੁਰਗ ਨੇ ਆਪਣੀ ਦੁੱਖਾਂ ਭਰੀ ਦਾਸਤਾਨ ਭਾਈ ਸਾਹਿਬ ਨੂੰ ਸੁਣਾਈ ਕਿ ਉਸ ਦੀ ਸੁੰਦਰ ਜਵਾਨ ਬੇਟੀ ਨੂੰ ਪੱਟੀ ਦਾ ਹਾਕਮ ਜ਼ਾਫ਼ਰ ਬੇਗ ਜਬਰੀ ਚੁੱਕ ਕੇ ਲੈ ਗਿਆ ਹੈ, ਉਸ ਨੇ ਆਪਣੀ ਬੇਟੀ ਦੀ ਇਜ਼ਤ ਆਬਰੂ ਬਚਾਉਣ ਲਈ ਹਰ ਸਰਕਾਰੀ ਅਧਿਕਾਰੀ ਅਤੇ ਰਾਜਸੀ ਨੇਤਾ ਤੱਕ ਪਹੁੰਚ ਕੀਤੀ। ਪਰ ਸਭ ਬੇਅਰਥ ਰਿਹਾ। ਭਾਈ ਸਾਹਿਬ ਦਾ ਹਿਰਦਾ ਉਸ ਬਜ਼ੁਰਗ ਦੀ ਦਰਦ ਭਰੀ ਦਾਸਤਾਨ ਸੁਣ ਕੇ ਪਸੀਜ ਗਿਆ।
ਭਾਈ ਸਾਹਿਬ ਨੇ ਬਜ਼ੁਗਰ ਮੁਸਲਮਾਨ ਨੂੰ ਗਲਵਕੜੀ ਵਿਚ ਲੈ ਕੇ ਕਿਹਾ ਕਿ ਗੁਰੂ ਕਲਗੀਧਰ ਪਿਤਾ ਮਿਹਰ ਕਰੇ, ਬਾਬਾ ਤੇਰੇ ਦੁੱਖਾਂ ਤੇ ਮੈਂ ਮਲੱਮ ਬਣ ਕੇ ਲੱਗਾਂਗਾ। ਭਾਈ ਤਾਰੂ ਸਿੰਘ ਨੇ ਸਾਥੀ ਸਿੰਘਾਂ ਨੂੰ ਨਾਲ ਲੈ ਕੇ ਨਿਮਾਣੇ ਨਿਤਾਣੇ ਲੋਕਾਂ ਦੀਆਂ ਧੀਆਂ-ਭੈਣਾਂ ਦੀਆਂ ਇਜ਼ਤਾਂ ਲੁੱਟਣ ਵਾਲੇ ਹਾਕਮ ਨੂੰ ਸਜ਼ਾਏ ਮੌਤ ਦਾ ਦੰਡ ਦੇ ਕੇ ਉਸ ਬਜ਼ੁਰਗ ਦੀ ਬੇਟੀ ਨੂੰ ਸੁਰੱਖਿਅਤ ਉਸ ਦੇ ਹਵਾਲੇ ਕੀਤਾ ਅਤੇ ਉਸ ਨੂੰ ਕਿਹਾ ਬਾਬਾ ਜਦੋਂ ਤੱਕ ਕਲਗੀਧਰ ਪਿਤਾ ਦੇ ਸਿੱਖ ਇਸ ਧਰਤੀ ਤੇ ਜਿਉਂਦੇ ਰਹਿਣਗੇ ਕੋਈ ਕਿਸੇ ਗਰੀਬ ਦੀ ਕੰਨਿਆਂ ਦੀ ਇਜ਼ਤ ਨਹੀਂ ਲੁੱਟ ਸਕੇਗਾ।
ਅੰਨੇ ਬੋਲੇ ਅਤੇ ਜ਼ਾਲਮ ਅਧਿਕਾਰੀਆਂ ਅਤੇ ਸਰਕਾਰਾਂ ਸਾਹਮਣੇ ਅਜਿਹੇ ਪਰਉਪਕਾਰ ਜ਼ੁਲਮ ਮੰਨੇ ਜਾਂਦੇ ਹਨ। ਭਾਈ ਤਾਰੂ ਸਿੰਘ ਨੂੰ ਸਮੇਂ ਦੀ ਹਕੂਮਤ ਗ੍ਰਿਫਤਾਰ ਕਰਕੇ ਲਾਹੌਰ ਲੈ ਗਈ। ਉਸ ਅੱਗੇ ਇਸਲਾਮ ਦੀ ਸ਼ਰ੍ਹਾਂ ਦੇ ਅਨੁਸਾਰ ਦੋ ਪ੍ਰਸਤਾਵ ਰੱਖੇ ਗਏ। ਮੌਤ ਕਬੂਲ ਕਰੋ ਜਾਂ ਸਿੱਖੀ ਛੱਡ ਕੇ ਇਸਲਾਮ ਕਬੂਲ ਕਰੋ। ਭਾਈ ਤਾਰੂ ਸਿੰਘ ਨੇ ਗੁਰੂ ਕੀ ਸਿੱਖੀ ਨੂੰ ਪਹਿਲ ਦਿੱਤੀ। ਜ਼ਾਲਮਾਂ ਨੇ ਭਾਈ ਸਾਹਿਬ ਤੇ ਬੇਇੰਤਹਾ ਜ਼ੁਲਮ ਕੀਤੇ। ਉਹਨਾਂ ਨੂੰ ਚਰਖੜੀ ਤੇ ਚਾੜਿਆ ਗਿਆ। ਉਹਨਾਂ ਦੀ ਖੋਪਰੀ ਉਤਾਰੀ ਗਈ। ਉਹਨਾਂ ਨੇ ਖੋਪਰੀ ਲਹਾਉਣੀ ਤਾਂ ਮਨਜੂਰ ਕੀਤੀ ਪਰ ਕੇਸਾਂ ਨੂੰ ਆਂਚ ਨਾ ਆਉਣ ਦਿੱਤਾ। ਭਾਈ ਸਾਹਿਬ ਨੇ 1ਸਾਵਣ,1802 ਬਿਕਰਮੀ ਮੁਤਾਬਕ 1ਜੁਲਾਈ 1745 ਈ. ਨੂੰ ਲਾਹੌਰ ਵਿਖੇ ਸ਼ਹਾਦਤ ਪ੍ਰਾਪਤ ਕੀਤੀ ਸੀ। ਭਾਰਤ ਦੇ ਮਹਾਨ ਕਵੀ ਅਤੇ ਰਾਸ਼ਟਰੀ ਗੀਤ ਦੇ ਨਿਰਮਾਤਾ ਰਾਬਿੰਦਰ ਨਾਥ ਟੈਗੋਰ ਨੇ ਭਾਈ ਸਾਹਿਬ ਦੀ ਸ਼ਹਾਦਤ ਨੂੰ ਨਤਮਸਤਕ ਹੁੰਦਿਆਂ ਮੰਗੇ ਨਾਲੋਂ ਵੱਧ ਕਵਿਤਾ ਲਿੱਖੀ।
​ਅੱਗ ਬਬੂਲਾ ਹੋ ਜ਼ਕਰੀਏ ਕਿਹਾ ਅੱਗੋਂ, ਕਹਿਣਾ ਮੰਨ ਤੂੰ ਹੋ ਸੁਚੇਤ ਮੇਰਾ।
​ਆਹ ਸਿੱਖੀ ਸਰੂਪ ਤਿਆਗ ਦੇ ਸਾਡੇ ਲਈ, ਏਸੇ ਵਿਚ ਏ ਤੇਰਾ ਤੇ ਹੇਤ ਮੇਰਾ।
​​​ਕਿਹਾ ਸਿੰਘ ਨੇ ਅੱਗੋ ਸੀ ਕੜਕ ਕੇ ਤੇ, ਤੂੰ ਨਹੀਂ ਜਾਣ ਸਕਦਾ ਸਿੱਖੀ ਭੇਤ ਮੇਰਾ।
​ਕੱਲੇ ਕੇਸ ਇਹ ਕਤਲ ਨਹੀ ਹੋ ਸਕਦੇ, ਲਾਹ ਲੈ ਖੋਪੜ ਤੂੰ ਕੇਸਾਂ ਸਮੇਤ ਮੇਰਾ।
​ਕੇਸਗੜ੍ਹ ਤੋਂ ਪਾਵਨ ਜੋ ਕੇਸ ਬਖਸ਼ੇ, ਉਹਨਾਂ ਉਤੇ ਦੁਸ਼ਮਣ ਦੀ ਅੱਖ ਦਾਤਾ।
​ਮੇਰੇ ਜਾਨ ਤੋਂ ਪਿਆਰੇ ਇਹ ਕੇਸ ਸਤਿਗੁਰ, ਜਿਉਂਦੇ ਜੀਅ ਨਾ ਹੋਣ ਇਹ ਵੱਖ ਦਾਤਾ।
ਆਓ ਭਾਈ ਤਾਰੂ ਸਿੰਘ ਦੇ ਆਦਰਸ਼ਕ ਜੀਵਨ ਤੋਂ ਪ੍ਰੇਰਣਾ ਲੈ ਕੇ ਆਪਣਾ ਜੀਵਨ ਮਜ਼ਲੂਮਾਂ, ਦੁਖੀਆਂ ਦੀ ਸੇਵਾ ਕਰਕੇ ਅਤੇ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਉਣ ਦਾ ਪ੍ਰਣ ਕਰੀਏ।
​​​ਧੰਨਵਾਦ ਸਹਿਤ।
ਡਾ. ਜਸਵਿੰਦਰ ਕੌਰ                   ​​​​ਡਾ. ਕਰਮਬੀਰ ਸਿੰਘ
ਕਨਵੀਨਰ (ਗੁਰਮਤਿ ਕਮੇਟੀ)      ​​​​​         ਪ੍ਰਿੰਸੀਪਲ
​​​​​​​​ਦਸ਼ਮੇਸ਼ ਖਾਲਸਾ ਕਾਲਜ, ਜ਼ੀਰਕਪੁਰ , ਮੁਹਾਲੀ।

ਬਾਬਾ ਬੰਦਾ ਸਿੰਘ ਬਹਾਦਰ
ਅੱਜ ਸਿੱਖ ਜਗਤ ਬਾਬਾ ਬੰਦਾ ਸਿੰਘ ਬਹਾਦਰ ਦਾ 350 ਸਾਲਾ ਜਨਮ ਦਿਨ ਮਨਾ ਰਿਹਾ ਹੈ। ਗੁਰੂ ਮੇਹਰ ਸਦਕਾ ਉਸ ਨੇ ਅਜਿਹਾ ਆਦਰਸ਼ਕ ਜੀਵਨ ਜੀਵਿਆ ਕਿ ਉਹ ਸਿੱਖਾਂ ਲਈ ਪ੍ਰੇਰਨਾ ਸ੍ਰੋਤ ਬਣ ਗਿਆ। ਆਓ ਅੱਜ ਉਹਨਾਂ ਨੂੰ ਯਾਦ ਕਰਦਿਆਂ ਉਹਨਾਂ ਦੇ ਜੀਵਨ ਦੀ ਗਾਥਾ ਗਾ ਸੁਣ ਕੇ ਆਪਣੇ ਆਪ ਨੂੰ ਵਡਭਾਗੀ ਬਣਾਈਏ।
ਬਾਬਾ ਬੰਦਾ ਸਿੰਘ ਬਹਾਦਰ ਇਕ ਅਜਿਹਾ ਗੁਰੂ ਗੋਬਿੰਦ ਸਿੰਘ ਜੀ ਦਾ ਮਹਾਨ ਸਿੱਖ ਸੀ ਜੋ ਸਭ ਤੋਂ ਬਾਅਦ ਵਿਚ ਗੁਰੂ ਜੀ ਦੇ ਸੰਪਰਕ ਵਿਚ ਆਇਆ ਅਤੇ ਜਿਸ ਨੂੰ ਬਹੁਤ ਘੱਟ ਸਮਾਂ ਗੁਰੂ ਜੀ ਦੀ ਸੰਗਤ ਕਰਨ ਦਾ ਸੁਭਾਗ ਮਿਲਿਆ ਪਰ ਇਹ ਉਸ ਦੇ ਕੋਈ ਪੂਰਬਲੇ ਕਰਮਾ ਦਾ ਕਰਮ ਸੀ ਅਤੇ ਗੁਰੂ ਦੀ ਅਥਾਹ ਬਖ਼ਸ਼ਿਸ਼ ਦਾ ਪ੍ਰਤਾਪ ਸੀ ਕਿ ਉਹ ਇਕ ਦਮ ਗੁਰੂ ਜੀ ਦਾ ਅਨਿੰਨ ਸਿੱਖ ਬਣ ਗਿਆ। ਉਹ ਗੁਰੂ ਕਾ ਬੰਦਾ ਅਖਵਾ ਕੇ ਗੁਰੂ ਦੀ ਬਖ਼ਸ਼ਿਸ਼ ਨਾਲ ਸ਼ਰਸ਼ਾਰ ਹੋਇਆ ਮਹਿਸੂਸ ਕਰਦਾ ਸੀ। ਗੁਰੂ ਦੇ ਇਕ ਥਾਪੜੇ ਨੇ ਉਸ ਨੂੰ ਤ੍ਰੈ-ਕਾਲ ਦੀ ਸੋਝੀ ਕਰਵਾ ਦਿੱਤੀ ਸੀ। ਉਸ ਦੇ ਅੰਦਰ ਗੁਰੂ ਪਰਿਵਾਰ ਅਤੇ ਖਾਲਸਾ ਪੰਥ 'ਤੇ ਹੋਏ ਅਥਾਹ ਜ਼ੁਲਮਾਂ ਦਾ ਸਾਕਾ ਸੁਣ ਕੇ ਜੋਸ਼ ਦੇ ਭਾਂਬੜ ਬਲ ਉੱਠੇ ਸਨ। ਉਸ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਜ਼ੁਲਮੀ ਰਾਜ ਨੂੰ ਤਹਿਸ-ਨਹਿਸ ਕਰਕੇ ਹਲੇਮੀ ਰਾਜ ਸਥਾਪਤ ਕਰਨ ਦਾ ਦ੍ਰਿੜ ਸੰਕਲਪ ਹਿਰਦੇ ਵਿਚ ਧਾਰਨ ਕਰ ਲਿਆ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀ ਇਕ ਗੱਲ ਬਹੁਤ ਮਹੱਤਵਪੂਰਨ ਤੌਰ 'ਤੇ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਉਸ ਨੇ ਆਪਣੀ ਜ਼ਿੰਦਗੀ ਵਿਚ ਹਰ ਕੰਮ ਕਰਨ ਲੱਗਿਆ ਉਸ ਸਿਖਰ ਨੂੰ ਛੋਹਿਆ ਜਿਸ ਨੂੰ ਨਾਪਿਆ ਤਾਂ ਨਹੀਂ ਜਾ ਸਕਦਾ ਕੇਵਲ ਅਨੁਭਵ ਕੀਤਾ ਜਾ ਸਕਦਾ ਹੈ। ਉਦਾਹਰਣ ਵਜੋਂ ਇਕ ਨਿਸ਼ਾਨੇਬਾਜ਼ ਹੋ ਕੇ ਸ਼ਿਕਾਰ ਖੇਡਣਾ ਤੇ ਗਰਭਵਤੀ ਹਿਰਨੀ ਨੂੰ ਮਾਰਨ ਤੋਂ ਬਾਅਦ ਵੈਰਾਗ ਦੀ ਨਦੀ ਵਿਚ ਅਜਿਹਾ ਵਹਿਣਾ ਕਿ ਉਸ ਨੇ ਸਿੱਖ ਰਾਜ ਦਾ ਪਹਿਲਾ ਬਾਦਸ਼ਾਹ ਹੋ ਕੇ ਵੀ ਦੁਬਾਰਾ ਸ਼ਿਕਾਰ ਨਹੀਂ ਖੇਡਿਆ ਭਾਵੇਂ ਕਿ ਉਸ ਸਮੇਂ ਸ਼ਿਕਾਰ ਖੇਡਣਾ ਬਾਦਸ਼ਾਹਾਂ ਦੇ ਕਰਤੱਵਾਂ ਵਿਚੋਂ ਇਕ ਕਰਤੱਵ ਸੀ। ਤਾਂਤਰਿਕ ਵਿਦਿਆ ਦੀ ਅਜਿਹੀ ਸਾਧਨਾ ਕੀਤੀ ਕਿ ਬੇਅੰਤ ਸ਼ਕਤੀਆਂ ਪ੍ਰਾਪਤ ਕੀਤੀਆਂ ਪਰ ਜਦੋਂ ਗੁਰੂ ਚਰਨਾਂ ਦੀ ਛੋਹ ਪ੍ਰਾਪਤ ਕੀਤੀ ਤਾਂ ਗੁਰੂ ਜੀ ਨੂੰ ਅਜਿਹੀ ਸਮਰਪਤਾ ਕੀਤੀ ਕਿ ਗੁਰੂ ਸਾਹਿਬ ਜੀ ਨੇ ਆਪਣੇ ਗਾਤਰੇ ਦੀ ਸਿਰੀ ਸਾਹਿਬ ਬਾਬਾ ਬੰਦਾ ਸਿੰਘ ਨੂੰ ਬਖ਼ਸ਼ਿਸ਼ ਕਰ ਦਿੱਤੀ। ਉਸ ਤੋਂ ਬਾਅਦ ਗੁਰੂ ਜੀ ਨੇ ਉਸ ਨੂੰ ਪੰਜ ਤੀਰ ਵੀ ਬਖ਼ਸ਼ੇ। ਅਜਿਹੀਆਂ ਬਖ਼ਸ਼ਸ਼ਾਂ ਪ੍ਰਾਪਤ ਕਰਨ ਵਾਲਾ ਬਾਬਾ ਬੰਦਾ ਸਿੰਘ ਸ਼ਾਇਦ ਪਹਿਲਾ ਸਿੱਖ ਸੀ।
ਬਾਬਾ ਜੀ ਦਾ ਜਨਮ ਦੁਨੀਆਂ ਦੀ ਜੰਨਤ ਸਮਝੀ ਜਾਂਦੀ ਧਰਤੀ ਕਸ਼ਮੀਰ ਦੇ ਇਲਾਕੇ ਪੁਣਛ ਦੇ ਰਾਜੌੜੀ ਪਿੰਡ ਵਿਚ 16 ਅਕਤੂਬਰ 1670 ਈ. ਨੂੰ ਪਿਤਾ ਰਾਮ ਦੇਵ ਦੇ ਘਰ ਹੋਇਆ। ਸਾਰੇ ਭਾਰਤ ਵਰਸ਼ ਦਾ ਭਰਮਣ ਕਰਦਿਆਂ ਦੱਖਣ ਵਿਚ ਜਾ ਕੇ ਗੋਦਾਵਰੀ ਨਦੀ ਦੇ ਕੰਢੇ 'ਤੇ ਆਸਣ ਲਾਇਆ। ਇਸ ਸਮੇਂ ਦੌਰਾਨ ਬੇਅੰਤ ਮਤਾਂ-ਮਤਾਂਤਰਾਂ ਦੇ ਸਾਧੂਆਂ ਦੀ ਸੰਗਤ ਕੀਤੀ। ਪਰ ਮੁਕਤੀ ਦਾ ਦਾਤਾ ਕਲਗੀਧਰ ਸੱਚੇ ਪਾਤਸ਼ਾਹ ਨੂੰ ਸਮਝਿਆ। ਗੁਰੂ 'ਤੇ ਅਜਿਹਾ ਅਥਾਹ ਭਰੋਸਾ ਰੱਖਿਆ ਕਿ ਪੰਜਾਂ ਸਿੰਘਾਂ ਨੂੰ ਨਾਲ ਲੈ ਕੇ ਗੁਰੂ ਦੇ ਹੁਕਮ ਅਨੁਸਾਰ ਭਾਰਤ ਦੀ ਜ਼ੁਲਮੀ ਸਲਤਨਤ ਨਾਲ ਟੱਕਰ ਲੈਣ ਲਈ ਤੁਰ ਪਿਆ। ਉਸ ਦੇ ਇਸ ਅਥਾਹ ਭਰੋਸੇ ਦਾ ਸਿੱਖਰ ਹੀ ਸੀ ਕਿ ਉਸ ਨੇ ਕੇਵਲ ਸਰਹਿੰਦ ਆ ਕੇ ਜ਼ੁਲਮੀ ਰਾਜ ਦੀ ਜੜ੍ਹ ਹੀ ਨਹੀਂ ਪੁੱਟੀ ਸਗੋਂ ਹਲੀਮੀ ਰਾਜ, (ਜਿਸ ਨੂੰ ਪਹਿਲਾ ਸਿੱਖ ਰਾਜ ਕਿਹਾ ਜਾਂਦਾ ਹੈ) 1712 ਈ. ਵਿਚ ਸਥਾਪਤ ਕਰ ਦਿੱਤਾ ਸੀ। ਉਸ ਨੇ ਗੁਰੂ ਪਰਿਵਾਰ 'ਤੇ ਜ਼ੁਲਮ ਕਰਨ ਵਾਲੇ ਜ਼ਾਲਮਾਂ ਤੋਂ ਪਹਿਲਾਂ ਉਹਨਾਂ ਜ਼ਾਲਮਾਂ ਨੂੰ ਸੋਧਿਆ ਸੀ। ਜਿਹਨਾਂ ਨੇ ਮਜ੍ਹਬ ਦੀਆਂ ਵਲਗਣਾਂ ਤੋਂ ਉਪਰ ਉਠ ਕੇ ਗੁਰੂ ਨੂੰ ਪਿਆਰ ਕਰਨ ਦੀ ਕੀਮਤ ਆਪਣੀ ਸ਼ਹਾਦਤ ਦੇ ਕੇ ਅਦਾ ਕੀਤੀ ਸੀ। ਇਸ ਮੁਹੱਬਤ ਦੀ ਮੂਰਤ ਦਾ ਨਾਂ ਪੀਰ ਬੁੱਧੂ ਸ਼ਾਹ ਸੀ। ਗੁਰੂ ਕੇ ਬੰਦੇ ਨੇ ਵੀ ਸਭ ਤੋਂ ਪਹਿਲਾਂ ਪੀਰ ਜੀ 'ਤੇ ਜ਼ੁਲਮ ਕਰਨ ਵਾਲਿਆਂ ਨੂੰ ਸਜ਼ਾ ਦੇ ਕੇ ਗੁਰੂ ਜੀ ਅਤੇ ਪੀਰ ਜੀ ਦੀ ਪਾਕ ਮੁਹੱਬਤ ਨੂੰ ਹੋਰ ਗੂੜ੍ਹਾ ਕਰ ਦਿੱਤਾ ਸੀ।
ਗੁਰੂ ਕਾ ਬੰਦਾ ਜ਼ੁਲਮ ਖਿਲਾਫ਼ ਲੜਦਾ, ਧਰਮ ਯੁੱਧ ਕਰਦਾ, ਮਜ਼ਲੂਮਾਂ 'ਤੇ ਅਤਿਆਚਾਰ ਕਰਨ ਵਾਲਿਆਂ ਨੂੰ ਸਜਾਵਾਂ ਦਿੰਦਾ ਆਖ਼ਰ ਅਜੋਕੇ ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ਦੇ ਗੁਰਦਾਸ ਨੰਗਲ ਪਿੰਡ ਦੀ ਕੱਚੀ ਗੜ੍ਹੀ (ਭਾਵ ਛੋਟਾ ਜਿਹਾ ਕੱਚਾ ਕਿਲ੍ਹਾ) ਵਿਚ ਦੁਸ਼ਮਣ ਨਾਲ ਯੁੱਧ ਲੜਨ ਲਈ ਮੋਰਚਾ ਲਾ ਕੇ ਬੈਠ ਗਿਆ। ਦੁਸ਼ਮਣਾਂ ਨੇ ਗੜ੍ਹੀ ਦੁਆਲੇ ਅਜਿਹਾ ਘੇਰਾ ਘੱਤਿਆ ਕਿ ਇਹ ਘੇਰਾ ਸੱਤ-ਅੱਠ ਮਹੀਨੇ ਲੰਮਾ ਹੋ ਗਿਆ। ਸਿੱਖਾਂ ਦੇ ਇਸ ਬਾਦਸ਼ਾਹ ਅਤੇ ਜਰਨੈਲਾਂ 'ਤੇ ਅਜਿਹੇ ਦਿਨ ਵੀ ਆ ਗਏ ਜਦੋਂ ਉਹਨਾਂ ਕੋਲ ਛੱਕਣ ਲਈ ਨਾ ਅੰਨ੍ਹ ਬਚਿਆ ਤੇ ਨਾ ਹੀ ਪੀਣ ਲਈ ਪਾਣੀ। ਚਾਰ ਸਾਲ ਦਾ ਮਾਸੂਮ ਬਾਲ ਬਾਬਾ ਅਜੈ ਸਿੰਘ ਵੀ ਇਸ ਮੈਦਾਨੇ ਜੰਗ ਵਿਚ ਡੱਟਿਆ ਹੋਇਆ ਸੀ। ਭਰਾਵਾਂ ਵਰਗੇ ਸੂਰਮੇ ਜਰਨੈਲ ਭਾਈ ਬਾਜ ਸਿੰਘ ਵਰਗੇ ਵੀ ਸਿੰਘ ਨਾਲ ਸਨ। ਜਿਹੜੇ ਦੁਸ਼ਮਣ ਰੂਪੀ ਜ਼ਹਿਰੀਲੇ ਸੱਪਾਂ ਨੂੰ ਅਜਿਹੇ ਢੰਗ ਨਾਲ ਕਾਬੂ ਕਰਦੇ ਸਨ ਕਿ ਉਹ ਆਪਣੇ ਜ਼ਹਿਰੀਲੇ ਡੰਗ ਨਾ ਮਾਰ ਸਕਦੇ। ਅਖੀਰ ਭੁੱਖ ਤ੍ਰੇਹ ਨਾਲ ਨਢਾਲ ਹੋਏ ਬਾਬਾ ਜੀ ਦੀ ਸਾਥੀਆਂ ਸਮੇਤ 1715 ਈ. ਵਿਚ ਗ੍ਰਿਫਤਾਰੀ ਹੋ ਗਈ। ਬਾਬਾ ਜੀ ਦੀ ਇਸ ਗ੍ਰਿਫਤਾਰੀ ਬਾਰੇ ਪੰਥ ਦੇ ਮਹਾਨ ਸ਼ਾਇਰ ਪ੍ਰੀਤਮ ਸਿੰਘ ਕਾਸਦ ਨੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਿਆਂ ਲਿਖਿਆ ਹੈ:-
ਮੈਂ ਬੰਦਾ, ਦਸ਼ਮੇਸ਼ ਗੁਰੂ ਦਾ, ਕੌਣ ਮੇਰੇ ਵਲ ਨਜ਼ਰ ਉਠਾਏ।
ਐਸਾ ਪੁੱਤ ਕਿਸੀ ਮਾਂ ਨਹੀਂ ਜੰਮਿਆ, ਜੋ ਬੰਦੇ ਨੂੰ ਪਿੰਜਰੇ ਪਾਏ।
ਮੈਂ ਤਾਂ ਆਪ ਸ਼ਹੀਦੀ ਮੰਗੀ, ਖ਼ੁਦ ਪਿੰਜਰੇ ਵਲ ਪੈਰ ਵਧਾਏ।
ਮਤਾਂ ਇਹ ਅਮਰ ਸ਼ਹੀਦੀ ਮੁੜਕੇ, ਮੇਰੇ ਹਿੱਸੇ, ਆਏ ਨਾ ਆਏ।
ਪਰ ਕਾਸਦ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਉਲ੍ਹਾਭਾਂ ਦਿੰਦਿਆਂ ਲਿਖਿਆ ਹੈ ਕਿ ਸਿੱਖ ਦਿੱਲੀ ਜਾ ਕੇ ਸਾਰੇ ਥਾਂਵਾਂ 'ਤੇ ਘੁੰਮ ਫਿਰ ਆਉਂਦੇ ਹਨ। ਰਿਸ਼ਤੇਦਾਰਾਂ ਦੇ ਦੁੱਖ-ਸੁੱਖ ਵੀ ਕਰ ਆਉਂਦੇ ਹਨ ਪਰ ਉਹਨਾਂ ਨੂੰ ਕਦੇ ਵੀ ਦਿੱਲੀ ਜਾ ਕੇ ਸਿੱਖ ਰਾਜ ਦੇ ਬਾਨੀ ਮਹਾਨ ਤੇ ਆਦਰਸ਼ਕ ਸਿੱਖ ਗੁਰੂ ਕੇ ਬੰਦੇ ਅਤੇ ਬਾਕੀ ਸਿੱਖਾਂ ਦੀ ਸ਼ਹਾਦਤ ਗਾਹ ਦਾ ਚੇਤਾ ਨਹੀਂ ਆਉਂਦਾ। ਉਹਨਾਂ ਦੇ ਮਨ ਵਿਚ ਇਹ ਵਿਚਾਰ ਬਹੁਤ ਘੱਟ ਆਉਂਦਾ ਹੈ ਕਿ ਅਸੀਂ ਉਸ ਥਾਂ 'ਤੇ ਜਾ ਕੇ ਸਿੱਜਦਾ ਕਰਕੇ ਆਈਏ ਜਿਥੇ ਗੁਰੂ ਕੇ ਬੰਦੇ , ਗੁਰੂ ਕੇ ਸਿੱਖਾਂ ਭਾਵ ਜੋ ਬੰਦਾ ਸਿੰਘ ਦੀ ਫੌਜ ਦੇ ਜਰਨੈਲ ਸਨ, ਸਿੱਖ ਪੰਥ ਦਾ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਬਾਬਾ ਬੰਦਾ ਸਿੰਘ ਦਾ ਲਖ਼ਤੇ ਜ਼ਿਗਰ ਦੀ ਸ਼ਹਾਦਤ ਹੋਈ ਸੀ, ਜਿਥੇ ਸੱਤ ਦਿਨ ਲਗਾਤਾਰ ਰੋਜ਼ਾਨਾਂ 100-100 ਸਿੱਖ ਦਾ ਕਤਲ ਕੀਤਾ ਜਾਂਦਾ ਸੀ, ਜਿਥੇ ਬਾਬੇ ਦੇ ਗਲ ਵਿਚ ਉਹਦੇ ਸਪੁੱਤਰ ਦੀਆਂ ਆਂਦਰਾਂ ਦਾ ਹਾਰ ਪਾਇਆ ਗਿਆ ਸੀ, ਜਿਥੇ ਉਹਦੇ ਮੂੰਹ ਵਿਚ ਉਸ ਦੇ ਮਾਸੂਮ ਬੱਚੇ ਦਾ ਦਿੱਲ ਕੱਢ ਕੇ ਪਾਇਆ ਗਿਆ ਸੀ, ਸਿੱਖ ਇਸ ਥਾਂ 'ਤੇ ਬਹੁਤ ਘੱਟ ਜਾਂਦੇ ਹਨ। ਕਾਸਦ ਸਾਹਿਬ ਲਿਖਦੇ ਹਨ ਕਿ ਸਿੱਖੋ ਤੁਹਾਨੂੰ ਬਾਬਾ ਬੰਦਾ ਸਿੰਘ, ਉਸਦੇ ਸਪੁੱਤਰ ਅਤੇ ਉਸ ਦੇ ਸਾਥੀਆਂ ਦੀ ਮੜ੍ਹੀ ਦੀ ਮਿੱਟੀ ਯਾਦ ਕਰਦੀ ਹੈ ਕਿ ਤੁਸੀਂ ਕਦੀ ਆ ਕੇ ਸਾਨੂੰ ਮਿਲ ਜਾਇਆ ਕਰੋ:-
ਮੈਂ ਇਕ ਉਜੜੀ ਥੇਹ, ਕੱਤਲ-ਗਾਹ, ਸਦੀਆਂ ਤੋਂ ਵੀਰਾਨਾ ਖੜ੍ਹੀ ਹਾਂ।
ਉਂਜ ਤਾਂ ਮੈਂ ਸਿੱਖ ਰਾਜ ਦੇ ਬਾਨੀ, ਬੰਦਾ ਸਿੰਘ ਦੀ ਪਾਕ ਮੜ੍ਹੀ ਹਾਂ।
ਉਹ ਬੰਦਾ ਜ੍ਹਿਨੂੰ ਦਸਮ ਗੁਰੂ ਨੇ ਚਰਨੋਂ ਚੁੱਕ ਸੀਨੇ ਨਾਲ ਲਾਇਆ।
ਸ਼ੋਹਲਾ ਬਣ ਨਾਂਦੇੜ ਤੋਂ ਟੁਰਿਆ ਕਿਆਮਤ ਬਣ ਪੰਜਾਬ 'ਤੇ ਛਾਇਆ।
ਬੇਸ਼ਕ ਨਾਲ ਜ਼ੰਜੀਰਾਂ ਕੜਿਆ, ਦਿੱਲੀ ਸ਼ਹਿਰ 'ਚ ਗਿਆ ਘੁਮਾਇਆ।
ਪਰ ਮੁਗਲਾਂ ਦੇ ਦਿਲੋਂ ਨਾ ਲੱਥਾ, ਮਰ ਕੇ ਵੀ ਉਹਦੀ ਤੇਗ ਦਾ ਸਾਇਆ।…
ਐਸੇ ਸ਼ੇਰ ਮਰਦ ਦੀਆਂ ਯਾਦਾਂ ਮੈਂ ਸੀਨੇ ਵਿਚ ਸਾਂਭ ਕੇ ਰੱਖੀਆਂ।…
ਐਸੀ ਲਾਸਾਨੀ ਕੁਰਬਾਨੀ, ਅਜ ਕਿਹੜੇ ਖੂਹ-ਖਾਤੇ ਪੈ ਗਈ।
ਮੈਂ ਤਾਂ ਉਹਦੀ ਸ਼ਹਾਦਤ-ਗਾਹ ਹਾਂ, ਫਿਰ ਕਿਉਂ ਉੱਜੜੀ-ਪੁਜੜੀ ਰਹਿ ਗਈ।
ਕਦੇ ਕਦੇ ਕੋਈ ਫਿਰਦਾ ਤੁਰਦਾ, ਕਾਸਦ ਫੇਰਾ ਪਾ ਜਾਂਦਾ ਏ।
ਉਸ ਬਾਂਕੇ ਜਰਨੈਲ ਦਾ ਨਗਮਾ, ਸੁਣ ਜਾਂਦਾ ਏ, ਗਾ ਜਾਂਦਾ ਹੈ।
ਆਓ ਬਾਬਾ ਬੰਦਾ ਸਿੰਘ ਬਹਾਦਰ ਦੇ ਆਦਰਸ਼ਕ ਜੀਵਨ ਤੋਂ ਪ੍ਰੇਰਣਾ ਲੈ ਕੇ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਉਣ ਦਾ ਪ੍ਰਣ ਕਰੀਏ।
​​​ਧੰਨਵਾਦ ਸਹਿਤ।
ਡਾ. ਜਸਵਿੰਦਰ ਕੌਰ, ​​​​ਡਾ. ਕਰਮਬੀਰ ਸਿੰਘ,
ਕਨਵੀਨਰ, ​​​​​ ਪ੍ਰਿੰਸੀਪਲ,
ਗੁਰਮਤਿ ਕਮੇਟੀ, ​​​​​ ਦਸ਼ਮੇਸ਼ ਖਾਲਸਾ ਕਾਲਜ, ਜ਼ੀਰਕਪੁਰ, ਮੁਹਾਲੀ।
... See MoreSee Less

ਬਾਬਾ ਬੰਦਾ ਸਿੰਘ ਬਹਾਦਰ
ਅੱਜ ਸਿੱਖ ਜਗਤ ਬਾਬਾ ਬੰਦਾ ਸਿੰਘ ਬਹਾਦਰ ਦਾ 350 ਸਾਲਾ ਜਨਮ ਦਿਨ ਮਨਾ ਰਿਹਾ ਹੈ। ਗੁਰੂ ਮੇਹਰ ਸਦਕਾ ਉਸ ਨੇ ਅਜਿਹਾ ਆਦਰਸ਼ਕ ਜੀਵਨ ਜੀਵਿਆ ਕਿ ਉਹ ਸਿੱਖਾਂ ਲਈ ਪ੍ਰੇਰਨਾ ਸ੍ਰੋਤ ਬਣ ਗਿਆ। ਆਓ ਅੱਜ ਉਹਨਾਂ ਨੂੰ ਯਾਦ ਕਰਦਿਆਂ ਉਹਨਾਂ ਦੇ ਜੀਵਨ ਦੀ ਗਾਥਾ ਗਾ ਸੁਣ ਕੇ ਆਪਣੇ ਆਪ ਨੂੰ ਵਡਭਾਗੀ ਬਣਾਈਏ।
ਬਾਬਾ ਬੰਦਾ ਸਿੰਘ ਬਹਾਦਰ ਇਕ ਅਜਿਹਾ ਗੁਰੂ ਗੋਬਿੰਦ ਸਿੰਘ ਜੀ ਦਾ ਮਹਾਨ ਸਿੱਖ ਸੀ ਜੋ ਸਭ ਤੋਂ ਬਾਅਦ ਵਿਚ ਗੁਰੂ ਜੀ ਦੇ ਸੰਪਰਕ ਵਿਚ ਆਇਆ ਅਤੇ ਜਿਸ ਨੂੰ ਬਹੁਤ ਘੱਟ ਸਮਾਂ ਗੁਰੂ ਜੀ ਦੀ ਸੰਗਤ ਕਰਨ ਦਾ ਸੁਭਾਗ ਮਿਲਿਆ ਪਰ ਇਹ ਉਸ ਦੇ ਕੋਈ ਪੂਰਬਲੇ ਕਰਮਾ ਦਾ ਕਰਮ ਸੀ ਅਤੇ ਗੁਰੂ ਦੀ ਅਥਾਹ ਬਖ਼ਸ਼ਿਸ਼ ਦਾ ਪ੍ਰਤਾਪ ਸੀ ਕਿ ਉਹ ਇਕ ਦਮ ਗੁਰੂ ਜੀ ਦਾ ਅਨਿੰਨ ਸਿੱਖ ਬਣ ਗਿਆ। ਉਹ ਗੁਰੂ ਕਾ ਬੰਦਾ ਅਖਵਾ ਕੇ ਗੁਰੂ ਦੀ ਬਖ਼ਸ਼ਿਸ਼ ਨਾਲ ਸ਼ਰਸ਼ਾਰ ਹੋਇਆ ਮਹਿਸੂਸ ਕਰਦਾ ਸੀ। ਗੁਰੂ ਦੇ ਇਕ ਥਾਪੜੇ ਨੇ ਉਸ ਨੂੰ ਤ੍ਰੈ-ਕਾਲ ਦੀ ਸੋਝੀ ਕਰਵਾ ਦਿੱਤੀ ਸੀ। ਉਸ ਦੇ ਅੰਦਰ ਗੁਰੂ ਪਰਿਵਾਰ ਅਤੇ ਖਾਲਸਾ ਪੰਥ ਤੇ ਹੋਏ ਅਥਾਹ ਜ਼ੁਲਮਾਂ ਦਾ ਸਾਕਾ ਸੁਣ ਕੇ ਜੋਸ਼ ਦੇ ਭਾਂਬੜ ਬਲ ਉੱਠੇ ਸਨ। ਉਸ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਜ਼ੁਲਮੀ ਰਾਜ ਨੂੰ ਤਹਿਸ-ਨਹਿਸ ਕਰਕੇ ਹਲੇਮੀ ਰਾਜ ਸਥਾਪਤ ਕਰਨ ਦਾ ਦ੍ਰਿੜ ਸੰਕਲਪ ਹਿਰਦੇ ਵਿਚ ਧਾਰਨ ਕਰ ਲਿਆ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀ ਇਕ ਗੱਲ ਬਹੁਤ ਮਹੱਤਵਪੂਰਨ ਤੌਰ ਤੇ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਉਸ ਨੇ ਆਪਣੀ ਜ਼ਿੰਦਗੀ ਵਿਚ ਹਰ ਕੰਮ ਕਰਨ ਲੱਗਿਆ ਉਸ ਸਿਖਰ ਨੂੰ ਛੋਹਿਆ ਜਿਸ ਨੂੰ ਨਾਪਿਆ ਤਾਂ ਨਹੀਂ ਜਾ ਸਕਦਾ ਕੇਵਲ ਅਨੁਭਵ ਕੀਤਾ ਜਾ ਸਕਦਾ ਹੈ। ਉਦਾਹਰਣ ਵਜੋਂ ਇਕ ਨਿਸ਼ਾਨੇਬਾਜ਼ ਹੋ ਕੇ ਸ਼ਿਕਾਰ ਖੇਡਣਾ ਤੇ ਗਰਭਵਤੀ ਹਿਰਨੀ ਨੂੰ ਮਾਰਨ ਤੋਂ ਬਾਅਦ ਵੈਰਾਗ ਦੀ ਨਦੀ ਵਿਚ ਅਜਿਹਾ ਵਹਿਣਾ ਕਿ ਉਸ ਨੇ ਸਿੱਖ ਰਾਜ ਦਾ ਪਹਿਲਾ ਬਾਦਸ਼ਾਹ ਹੋ ਕੇ ਵੀ ਦੁਬਾਰਾ ਸ਼ਿਕਾਰ ਨਹੀਂ ਖੇਡਿਆ ਭਾਵੇਂ ਕਿ ਉਸ ਸਮੇਂ ਸ਼ਿਕਾਰ ਖੇਡਣਾ ਬਾਦਸ਼ਾਹਾਂ ਦੇ ਕਰਤੱਵਾਂ ਵਿਚੋਂ ਇਕ ਕਰਤੱਵ ਸੀ। ਤਾਂਤਰਿਕ ਵਿਦਿਆ ਦੀ ਅਜਿਹੀ ਸਾਧਨਾ ਕੀਤੀ ਕਿ ਬੇਅੰਤ ਸ਼ਕਤੀਆਂ ਪ੍ਰਾਪਤ ਕੀਤੀਆਂ ਪਰ ਜਦੋਂ ਗੁਰੂ ਚਰਨਾਂ ਦੀ ਛੋਹ ਪ੍ਰਾਪਤ ਕੀਤੀ ਤਾਂ ਗੁਰੂ ਜੀ ਨੂੰ ਅਜਿਹੀ ਸਮਰਪਤਾ ਕੀਤੀ ਕਿ ਗੁਰੂ ਸਾਹਿਬ ਜੀ ਨੇ ਆਪਣੇ ਗਾਤਰੇ ਦੀ ਸਿਰੀ ਸਾਹਿਬ ਬਾਬਾ ਬੰਦਾ ਸਿੰਘ ਨੂੰ ਬਖ਼ਸ਼ਿਸ਼ ਕਰ ਦਿੱਤੀ। ਉਸ ਤੋਂ ਬਾਅਦ ਗੁਰੂ ਜੀ ਨੇ ਉਸ ਨੂੰ ਪੰਜ ਤੀਰ ਵੀ ਬਖ਼ਸ਼ੇ। ਅਜਿਹੀਆਂ ਬਖ਼ਸ਼ਸ਼ਾਂ ਪ੍ਰਾਪਤ ਕਰਨ ਵਾਲਾ ਬਾਬਾ ਬੰਦਾ ਸਿੰਘ ਸ਼ਾਇਦ ਪਹਿਲਾ ਸਿੱਖ ਸੀ।
ਬਾਬਾ ਜੀ ਦਾ ਜਨਮ ਦੁਨੀਆਂ ਦੀ ਜੰਨਤ ਸਮਝੀ ਜਾਂਦੀ ਧਰਤੀ ਕਸ਼ਮੀਰ ਦੇ ਇਲਾਕੇ ਪੁਣਛ ਦੇ ਰਾਜੌੜੀ ਪਿੰਡ ਵਿਚ 16 ਅਕਤੂਬਰ 1670 ਈ. ਨੂੰ ਪਿਤਾ ਰਾਮ ਦੇਵ ਦੇ ਘਰ ਹੋਇਆ। ਸਾਰੇ ਭਾਰਤ ਵਰਸ਼ ਦਾ ਭਰਮਣ ਕਰਦਿਆਂ ਦੱਖਣ ਵਿਚ ਜਾ ਕੇ ਗੋਦਾਵਰੀ ਨਦੀ ਦੇ ਕੰਢੇ ਤੇ ਆਸਣ ਲਾਇਆ। ਇਸ ਸਮੇਂ ਦੌਰਾਨ ਬੇਅੰਤ ਮਤਾਂ-ਮਤਾਂਤਰਾਂ ਦੇ ਸਾਧੂਆਂ ਦੀ ਸੰਗਤ ਕੀਤੀ। ਪਰ ਮੁਕਤੀ ਦਾ ਦਾਤਾ ਕਲਗੀਧਰ ਸੱਚੇ ਪਾਤਸ਼ਾਹ ਨੂੰ ਸਮਝਿਆ। ਗੁਰੂ ਤੇ ਅਜਿਹਾ ਅਥਾਹ ਭਰੋਸਾ ਰੱਖਿਆ ਕਿ ਪੰਜਾਂ ਸਿੰਘਾਂ ਨੂੰ ਨਾਲ ਲੈ ਕੇ ਗੁਰੂ ਦੇ ਹੁਕਮ ਅਨੁਸਾਰ ਭਾਰਤ ਦੀ ਜ਼ੁਲਮੀ ਸਲਤਨਤ ਨਾਲ ਟੱਕਰ ਲੈਣ ਲਈ ਤੁਰ ਪਿਆ। ਉਸ ਦੇ ਇਸ ਅਥਾਹ ਭਰੋਸੇ ਦਾ ਸਿੱਖਰ ਹੀ ਸੀ ਕਿ ਉਸ ਨੇ ਕੇਵਲ ਸਰਹਿੰਦ ਆ ਕੇ ਜ਼ੁਲਮੀ ਰਾਜ ਦੀ ਜੜ੍ਹ ਹੀ ਨਹੀਂ ਪੁੱਟੀ ਸਗੋਂ ਹਲੀਮੀ ਰਾਜ, (ਜਿਸ ਨੂੰ ਪਹਿਲਾ ਸਿੱਖ ਰਾਜ ਕਿਹਾ ਜਾਂਦਾ ਹੈ) 1712 ਈ. ਵਿਚ ਸਥਾਪਤ ਕਰ ਦਿੱਤਾ ਸੀ। ਉਸ ਨੇ ਗੁਰੂ ਪਰਿਵਾਰ ਤੇ ਜ਼ੁਲਮ ਕਰਨ ਵਾਲੇ ਜ਼ਾਲਮਾਂ ਤੋਂ ਪਹਿਲਾਂ ਉਹਨਾਂ ਜ਼ਾਲਮਾਂ ਨੂੰ ਸੋਧਿਆ ਸੀ। ਜਿਹਨਾਂ ਨੇ ਮਜ੍ਹਬ ਦੀਆਂ ਵਲਗਣਾਂ ਤੋਂ ਉਪਰ ਉਠ ਕੇ ਗੁਰੂ ਨੂੰ ਪਿਆਰ ਕਰਨ ਦੀ ਕੀਮਤ ਆਪਣੀ ਸ਼ਹਾਦਤ ਦੇ ਕੇ ਅਦਾ ਕੀਤੀ ਸੀ। ਇਸ ਮੁਹੱਬਤ ਦੀ ਮੂਰਤ ਦਾ ਨਾਂ ਪੀਰ ਬੁੱਧੂ ਸ਼ਾਹ ਸੀ। ਗੁਰੂ ਕੇ ਬੰਦੇ ਨੇ ਵੀ ਸਭ ਤੋਂ ਪਹਿਲਾਂ ਪੀਰ ਜੀ ਤੇ ਜ਼ੁਲਮ ਕਰਨ ਵਾਲਿਆਂ ਨੂੰ ਸਜ਼ਾ ਦੇ ਕੇ ਗੁਰੂ ਜੀ ਅਤੇ ਪੀਰ ਜੀ ਦੀ ਪਾਕ ਮੁਹੱਬਤ ਨੂੰ ਹੋਰ ਗੂੜ੍ਹਾ ਕਰ ਦਿੱਤਾ ਸੀ।
ਗੁਰੂ ਕਾ ਬੰਦਾ ਜ਼ੁਲਮ ਖਿਲਾਫ਼ ਲੜਦਾ, ਧਰਮ ਯੁੱਧ ਕਰਦਾ, ਮਜ਼ਲੂਮਾਂ ਤੇ ਅਤਿਆਚਾਰ ਕਰਨ ਵਾਲਿਆਂ ਨੂੰ ਸਜਾਵਾਂ ਦਿੰਦਾ ਆਖ਼ਰ ਅਜੋਕੇ ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ਦੇ ਗੁਰਦਾਸ ਨੰਗਲ ਪਿੰਡ ਦੀ ਕੱਚੀ ਗੜ੍ਹੀ (ਭਾਵ ਛੋਟਾ ਜਿਹਾ ਕੱਚਾ ਕਿਲ੍ਹਾ) ਵਿਚ ਦੁਸ਼ਮਣ ਨਾਲ ਯੁੱਧ ਲੜਨ ਲਈ ਮੋਰਚਾ ਲਾ ਕੇ ਬੈਠ ਗਿਆ। ਦੁਸ਼ਮਣਾਂ ਨੇ ਗੜ੍ਹੀ ਦੁਆਲੇ ਅਜਿਹਾ ਘੇਰਾ ਘੱਤਿਆ ਕਿ ਇਹ ਘੇਰਾ ਸੱਤ-ਅੱਠ ਮਹੀਨੇ ਲੰਮਾ ਹੋ ਗਿਆ। ਸਿੱਖਾਂ ਦੇ ਇਸ ਬਾਦਸ਼ਾਹ ਅਤੇ ਜਰਨੈਲਾਂ ਤੇ ਅਜਿਹੇ ਦਿਨ ਵੀ ਆ ਗਏ ਜਦੋਂ ਉਹਨਾਂ ਕੋਲ ਛੱਕਣ ਲਈ ਨਾ ਅੰਨ੍ਹ ਬਚਿਆ ਤੇ ਨਾ ਹੀ ਪੀਣ ਲਈ ਪਾਣੀ। ਚਾਰ ਸਾਲ ਦਾ ਮਾਸੂਮ ਬਾਲ ਬਾਬਾ ਅਜੈ ਸਿੰਘ ਵੀ ਇਸ ਮੈਦਾਨੇ ਜੰਗ ਵਿਚ ਡੱਟਿਆ ਹੋਇਆ ਸੀ। ਭਰਾਵਾਂ ਵਰਗੇ ਸੂਰਮੇ ਜਰਨੈਲ ਭਾਈ ਬਾਜ ਸਿੰਘ ਵਰਗੇ ਵੀ ਸਿੰਘ ਨਾਲ ਸਨ। ਜਿਹੜੇ ਦੁਸ਼ਮਣ ਰੂਪੀ ਜ਼ਹਿਰੀਲੇ ਸੱਪਾਂ ਨੂੰ ਅਜਿਹੇ ਢੰਗ ਨਾਲ ਕਾਬੂ ਕਰਦੇ ਸਨ ਕਿ ਉਹ ਆਪਣੇ ਜ਼ਹਿਰੀਲੇ ਡੰਗ ਨਾ ਮਾਰ ਸਕਦੇ। ਅਖੀਰ ਭੁੱਖ ਤ੍ਰੇਹ ਨਾਲ ਨਢਾਲ ਹੋਏ ਬਾਬਾ ਜੀ ਦੀ ਸਾਥੀਆਂ ਸਮੇਤ 1715 ਈ. ਵਿਚ ਗ੍ਰਿਫਤਾਰੀ ਹੋ ਗਈ। ਬਾਬਾ ਜੀ ਦੀ ਇਸ ਗ੍ਰਿਫਤਾਰੀ ਬਾਰੇ ਪੰਥ ਦੇ ਮਹਾਨ ਸ਼ਾਇਰ ਪ੍ਰੀਤਮ ਸਿੰਘ ਕਾਸਦ ਨੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਿਆਂ ਲਿਖਿਆ ਹੈ:-
ਮੈਂ ਬੰਦਾ, ਦਸ਼ਮੇਸ਼ ਗੁਰੂ ਦਾ, ਕੌਣ ਮੇਰੇ ਵਲ ਨਜ਼ਰ ਉਠਾਏ।
ਐਸਾ ਪੁੱਤ ਕਿਸੀ ਮਾਂ ਨਹੀਂ ਜੰਮਿਆ, ਜੋ ਬੰਦੇ ਨੂੰ ਪਿੰਜਰੇ ਪਾਏ।
ਮੈਂ ਤਾਂ ਆਪ ਸ਼ਹੀਦੀ ਮੰਗੀ, ਖ਼ੁਦ ਪਿੰਜਰੇ ਵਲ ਪੈਰ ਵਧਾਏ।
ਮਤਾਂ ਇਹ ਅਮਰ ਸ਼ਹੀਦੀ ਮੁੜਕੇ, ਮੇਰੇ ਹਿੱਸੇ, ਆਏ ਨਾ ਆਏ।
ਪਰ ਕਾਸਦ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਉਲ੍ਹਾਭਾਂ ਦਿੰਦਿਆਂ ਲਿਖਿਆ ਹੈ ਕਿ ਸਿੱਖ ਦਿੱਲੀ ਜਾ ਕੇ ਸਾਰੇ ਥਾਂਵਾਂ ਤੇ ਘੁੰਮ ਫਿਰ ਆਉਂਦੇ ਹਨ। ਰਿਸ਼ਤੇਦਾਰਾਂ ਦੇ ਦੁੱਖ-ਸੁੱਖ ਵੀ ਕਰ ਆਉਂਦੇ ਹਨ ਪਰ ਉਹਨਾਂ ਨੂੰ ਕਦੇ ਵੀ ਦਿੱਲੀ ਜਾ ਕੇ ਸਿੱਖ ਰਾਜ ਦੇ ਬਾਨੀ ਮਹਾਨ ਤੇ ਆਦਰਸ਼ਕ ਸਿੱਖ ਗੁਰੂ ਕੇ ਬੰਦੇ ਅਤੇ ਬਾਕੀ ਸਿੱਖਾਂ ਦੀ ਸ਼ਹਾਦਤ ਗਾਹ ਦਾ ਚੇਤਾ ਨਹੀਂ ਆਉਂਦਾ। ਉਹਨਾਂ ਦੇ ਮਨ ਵਿਚ ਇਹ ਵਿਚਾਰ ਬਹੁਤ ਘੱਟ ਆਉਂਦਾ ਹੈ ਕਿ ਅਸੀਂ ਉਸ ਥਾਂ ਤੇ ਜਾ ਕੇ ਸਿੱਜਦਾ ਕਰਕੇ ਆਈਏ ਜਿਥੇ ਗੁਰੂ ਕੇ ਬੰਦੇ , ਗੁਰੂ ਕੇ ਸਿੱਖਾਂ ਭਾਵ ਜੋ ਬੰਦਾ ਸਿੰਘ ਦੀ ਫੌਜ ਦੇ ਜਰਨੈਲ ਸਨ, ਸਿੱਖ ਪੰਥ ਦਾ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਬਾਬਾ ਬੰਦਾ ਸਿੰਘ ਦਾ ਲਖ਼ਤੇ ਜ਼ਿਗਰ ਦੀ ਸ਼ਹਾਦਤ ਹੋਈ ਸੀ, ਜਿਥੇ ਸੱਤ ਦਿਨ ਲਗਾਤਾਰ ਰੋਜ਼ਾਨਾਂ 100-100 ਸਿੱਖ ਦਾ ਕਤਲ ਕੀਤਾ ਜਾਂਦਾ ਸੀ, ਜਿਥੇ ਬਾਬੇ ਦੇ ਗਲ ਵਿਚ ਉਹਦੇ ਸਪੁੱਤਰ ਦੀਆਂ ਆਂਦਰਾਂ ਦਾ ਹਾਰ ਪਾਇਆ ਗਿਆ ਸੀ, ਜਿਥੇ ਉਹਦੇ ਮੂੰਹ ਵਿਚ ਉਸ ਦੇ ਮਾਸੂਮ ਬੱਚੇ ਦਾ ਦਿੱਲ ਕੱਢ ਕੇ ਪਾਇਆ ਗਿਆ ਸੀ, ਸਿੱਖ ਇਸ ਥਾਂ ਤੇ ਬਹੁਤ ਘੱਟ ਜਾਂਦੇ ਹਨ। ਕਾਸਦ ਸਾਹਿਬ ਲਿਖਦੇ ਹਨ ਕਿ ਸਿੱਖੋ ਤੁਹਾਨੂੰ ਬਾਬਾ ਬੰਦਾ ਸਿੰਘ, ਉਸਦੇ ਸਪੁੱਤਰ ਅਤੇ ਉਸ ਦੇ ਸਾਥੀਆਂ ਦੀ ਮੜ੍ਹੀ ਦੀ ਮਿੱਟੀ ਯਾਦ ਕਰਦੀ ਹੈ ਕਿ ਤੁਸੀਂ ਕਦੀ ਆ ਕੇ ਸਾਨੂੰ ਮਿਲ ਜਾਇਆ ਕਰੋ:-
ਮੈਂ ਇਕ ਉਜੜੀ ਥੇਹ, ਕੱਤਲ-ਗਾਹ, ਸਦੀਆਂ ਤੋਂ ਵੀਰਾਨਾ ਖੜ੍ਹੀ ਹਾਂ।
ਉਂਜ ਤਾਂ ਮੈਂ ਸਿੱਖ ਰਾਜ ਦੇ ਬਾਨੀ, ਬੰਦਾ ਸਿੰਘ ਦੀ ਪਾਕ ਮੜ੍ਹੀ ਹਾਂ।
ਉਹ ਬੰਦਾ ਜ੍ਹਿਨੂੰ ਦਸਮ ਗੁਰੂ ਨੇ ਚਰਨੋਂ ਚੁੱਕ ਸੀਨੇ ਨਾਲ ਲਾਇਆ।
ਸ਼ੋਹਲਾ ਬਣ ਨਾਂਦੇੜ ਤੋਂ ਟੁਰਿਆ ਕਿਆਮਤ ਬਣ ਪੰਜਾਬ ਤੇ ਛਾਇਆ।
ਬੇਸ਼ਕ ਨਾਲ ਜ਼ੰਜੀਰਾਂ ਕੜਿਆ, ਦਿੱਲੀ ਸ਼ਹਿਰ ਚ ਗਿਆ ਘੁਮਾਇਆ।
ਪਰ ਮੁਗਲਾਂ ਦੇ ਦਿਲੋਂ ਨਾ ਲੱਥਾ, ਮਰ ਕੇ ਵੀ ਉਹਦੀ ਤੇਗ ਦਾ ਸਾਇਆ।…
ਐਸੇ ਸ਼ੇਰ ਮਰਦ ਦੀਆਂ ਯਾਦਾਂ ਮੈਂ ਸੀਨੇ ਵਿਚ ਸਾਂਭ ਕੇ ਰੱਖੀਆਂ।…
ਐਸੀ ਲਾਸਾਨੀ ਕੁਰਬਾਨੀ, ਅਜ ਕਿਹੜੇ ਖੂਹ-ਖਾਤੇ ਪੈ ਗਈ।
ਮੈਂ ਤਾਂ ਉਹਦੀ ਸ਼ਹਾਦਤ-ਗਾਹ ਹਾਂ, ਫਿਰ ਕਿਉਂ ਉੱਜੜੀ-ਪੁਜੜੀ ਰਹਿ ਗਈ।
ਕਦੇ ਕਦੇ ਕੋਈ ਫਿਰਦਾ ਤੁਰਦਾ, ਕਾਸਦ ਫੇਰਾ ਪਾ ਜਾਂਦਾ ਏ।
ਉਸ ਬਾਂਕੇ ਜਰਨੈਲ ਦਾ ਨਗਮਾ, ਸੁਣ ਜਾਂਦਾ ਏ, ਗਾ ਜਾਂਦਾ ਹੈ।
ਆਓ ਬਾਬਾ ਬੰਦਾ ਸਿੰਘ ਬਹਾਦਰ ਦੇ ਆਦਰਸ਼ਕ ਜੀਵਨ ਤੋਂ ਪ੍ਰੇਰਣਾ ਲੈ ਕੇ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਉਣ ਦਾ ਪ੍ਰਣ ਕਰੀਏ।
​​​ਧੰਨਵਾਦ ਸਹਿਤ।
ਡਾ. ਜਸਵਿੰਦਰ ਕੌਰ,                   ​​​​ਡਾ. ਕਰਮਬੀਰ ਸਿੰਘ,
ਕਨਵੀਨਰ,      ​​​​​                ਪ੍ਰਿੰਸੀਪਲ,
ਗੁਰਮਤਿ ਕਮੇਟੀ, ​​​​​   ਦਸ਼ਮੇਸ਼ ਖਾਲਸਾ ਕਾਲਜ, ਜ਼ੀਰਕਪੁਰ, ਮੁਹਾਲੀ।
Load more

International Mother Tongue Day

National Science Day

Akhand Path Sahib

Farewell Party

Book Release

Akhand Path Sahib

International Disability Day

Dashmesh Cricket Cup

Gatka Competition