ਧੰਨ ਬਾਬਾ ਬੁੱਢਾ ਜੀ

ਧੰਨ ਬਾਬਾ ਬੁੱਢਾ ਜੀ

ਬਾਬਾ ਬੁੱਢਾ ਜੀ ਸਿੱਖ ਇਤਿਹਾਸ ਅਤੇ ਗੁਰੂ ਘਰ ਵਿਚ ਬਹੁਤ ਮਹੱਤਵਪੂਰਨ ਸਥਾਨ ਰੱਖਣਵਾਲੀ ਸਖ਼ਸ਼ੀਅਤ ਹੋਏ ਹਨ। ਬਾਬਾ ਜੀ ਦਾ ਜਨਮ ਪਿਤਾ ਸੁੱਘੇ ਰੰਧਾਵੇ ਦੇ ਘਰ ਮਾਤਾ ਗੌਰਾਂ ਜੀ ਦੀ ਕੁੱਖੋਂ ਪਿੰਡ ਕੱਥੂ ਨੰਗਲ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸੰਮਤ 1563 ਬਿ. (1506 ਈ.)  ਨੂੰ ਹੋਇਆ। ਜਗਤ ਗੁਰੂ ਨਾਨਕ ਸਾਹਿਬ ਜੀ ਨੂੰ ਬਾਬਾ ਜੀ ਪਹਿਲੇ ਅਜਿਹੇ ਨੌਜਵਾਨ ਮਿਲੇ ਜਿਨ੍ਹਾਂ ਨੂੰ ਗੁਰੂ ਜੀ ਨੇ ਇਹ ਬਚਨ ਕਿਹਾ ਕਿ ਭਾਈ ਹੈਂਤਾਂ ਤੂੰ ਬੱਚਾ, ਪਰਤੂੰ ਗੱਲਾਂ ਬਾਬਿਆਂ ਵਾਲੀ ਆਂਭਾਵ ਬਜ਼ੁਰਗਾਂ ਵਾਲੀ ਆਂਕਰਦਾ ਹੈ। ਗੁਰੂ ਜੀ ਦਾ ਵਾਕ ਅਜਿਹੇ ਰੂਪ ਵਿਚ ਅਮਰ ਹੋਇਆ ਕਿ ਉਹ ਬੱਚਾ ਬਾਬਾ ਬੁੱਢਾ ਜੀ ਦੇ ਨਾਂ ਨਾਲ ਸਿੱਖ ਇਤਿਹਾਸ ਅਤੇ ਸਿੱਖ ਹਿਰਦਿਆਂ ਵਿਚ ਸਦਾ ਲਈ ਅਮਰ ਹੋ ਗਿਆ। ਬਾਬਾ ਜੀ ਨੇ ਸਤਗੁਰਾਂ ਦੇ ਬਚਨਾਂ ਨੂੰ ਇਸ ਰੂਪ ਵਿਚ ਕਮਾਇਆ ਕਿ ਉਹ ਗੁਰੂ ਘਰ ਦੇ ਸਭ ਤੋਂ ਸਤਿਕਾਰਯੋਗ ਸਖ਼ਸ਼ੀਅਤ ਬਣ ਗਏ। ਗੁਰੂ ਨਾਨਕ ਦੇਵ ਜੀ ਨੇ ਭਾਵੇਂ ਗੁਰੂ ਅੰਗਦ ਦੇਵ ਜੀ ਨੂੰ ਆਪ ਆਪਣਾ ਰੂਪ ਬਣਾਕੇ ਆਪਣੇ ਸਥਾਨ ‘ਤੇ ਸਸ਼ੋਭਿਤ ਕਰਵਾਇ ਆਪ ਰਗੁਰਿਆਈ ਦੀ ਰਸਮ ਬਾਬਾ ਬੁੱਢਾ ਜੀ ਰਾਹੀਂ ਸੰਪੂਰਨ ਕਰਵਾਈ। ਬਾਬਾ ਜੀ ਦੀ ਇਹ ਮਹਾਨ ਸੇਵਾ ਛੇਵੇਂ ਗੁਰੂ, ਸ੍ਰੀ ਗੁਰੂ ਹਰਿਗੋਬਿੰਦ ਜੀ ਤੱਕ ਚਲਦੀ ਰਹੀ।

ਬਾਬਾ ਬੁੱਢਾ ਜੀ ਸਤਿਗੁਰਾਂ ਦੇ ਬਚਨਾਂ ਦੀ ਕਮਾਈ ਇਸ ਸਿਖਰ ਤੱਕ ਕਰ ਚੁੱਕੇ ਸਨ ਕਿਜ ਦੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੀ ਵਾਰੀ ਪ੍ਰਕਾਸ਼ ਕੀਤਾ ਗਿਆ ਤਾਂ ਬਾਬਾ ਬੁੱਢਾ ਜੀ ਨੂੰ ਇਸਦੇ ਗ੍ਰੰਥੀ ਥਾਪਿਆ ਗਿਆ। ਇਸ ਤਰ੍ਹਾਂ ਬਾਬਾ ਜੀ ਸਿੱਖ ਪੰਥ ਵਿਚ ਗ੍ਰੰਥੀ ਸਿੰਘਾਂ ਦੇ ਮੋਢੀ ਵਜੋਂ ਜਾਣੇ ਜਾਂਦੇ ਹਨ। ਬਾਬਾ ਬੁੱਢਾ ਜੀ ਦੀ ਕਿੰਨੀ ਮਹਾਨ ਸਖ਼ਸ਼ੀਅਤ ਸੀ ਜਾਂ ਉਹਨਾਂ ਦਾ ਗੁਰੂ ਘਰ ਵਿਚ ਕਿੰਨਾਂ ਮਾਣ, ਪਿਆਰ ਅਤੇ ਸਤਿਕਾਰ ਸੀ ਕਿ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਹੋਣ ਲਈ ਲਾਹੌਰ ਜਾਣਾ ਪਿਆ ਤਾਂ ਗੁਰੂ ਜੀ ਗੁਰੂ ਘਰ ਦੀਆਂ ਬਹੁਤ ਸਾਰੀਆਂ ਜਿੰਮੇਵਾਰੀਆਂ ਬਾਬਾ ਬੁੱਢਾ ਜੀ ਨੂੰ ਸੋਂਪ ਕੇ ਗਏ ਸਨ। ਜਿਨ੍ਹਾਂ ਸੇਵਾਵਾਂ ਤਹਿਤ ਬਾਬਾ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਾਹਿਬ ਵਜੋਂ ਸੇਵਾ ਦੇ ਨਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਵਿ ਦਿ ਆਪੜ੍ਹਾ ਉਣ, ਸ਼ਸ਼ਤਰ ਵਿਦਿਆ ਸਿਖਾਉਣ, ਗੁਰਿਆਈ ਦੀ ਰਸਮ ਅਦਾ ਕਰਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਨਾ ਅਤੇ ਉਸਾਰੀ ਵਿਚ ਅਹਿਮ ਯੋਗਦਾਨ ਪਾਇਆ। ਜਦੋਂ ਛੇਵੇਂ ਗੁਰੂ ਜੀ ਨੂੰ ਬਾਦਸ਼ਾਹ ਜਹਾਂਗੀਰ ਨੇ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕਰ ਲਿਆ ਸੀ ਤਾਂ ਉਸ ਸਮੇਂ ਵੀ ਬਾਬਾ ਜੀ ਨੇ ਗੁਰੂ ਘਰ ਦੀਆਂ ਸੇਵਾਵਾਂ ਸੰਭਾਲਣ ਦੇ ਨਾਲ-ਨਾਲ ਗੁਰੂ ਜੀ ਨੂੰ ਰਿਹਾਅ ਕਰਵਾਉਣ ਵਿਚ ਆਪਣੀ ਅਹਿਮ ਭੂਮਿਕਾ ਨਿਭਾਈ ਸੀ। ਗੁਰਦੁਆਰਿਆਂ ਦੇ ਵਿਚ ਜੋਸ਼ਬਦ ਚੌਕੀਆਂ ਕੱਢੀਆਂ ਜਾਂਦੀਆਂ ਹਨ। ਇਸ ਪ੍ਰੰਪਰਾਂ ਦਾ ਮੁੱਢ ਵੀ ਬਾਬਾ ਜੀ ਨੇ ਹੀ ਬੰਨਿਆ ਸੀ।

ਭਾਵੇਂ ਕਿ ਸਾਨੂੰ ਬਾਬਾ ਬੁੱਢਾ ਜੀ ਵਲੋਂ ਲਿਖੇ ਸਿੱਖ ਇਤਿਹਾਸ ਦੀ ਕੋਈ ਲਿਖਤ ਨਹੀਂ ਮਿਲਦੀ ਪਰ ਸਿੱਖ ਪ੍ਰੰਪਰਾ ਇਹ ਦੱਸਦੀ ਹੈ ਕਿ ਬਾਬਾ ਜੀ ਨੇ ਪਹਿਲੇ ਪੰਜ ਗੁਰੂ ਸਾਹਿਬਾਨ ਦਾ ਜੀਵਨ ਇਤਿਹਾਸ ਵੀ ਲਿਖਿਆ ਸੀ। ਬਾਬਾ ਜੀ ਦਾ ਗੁਰੂ ਜੀ ਨਾਲ ਅਥਾਹ ਪਿਆਰ ਸੀ। ਲਗਭਗ 100 ਸਾਲ ਤੋਂ ਜਿਆਦਾ ਸਮੇਂ ਦਾ ਜੀਵਨ ਬਤੀਤ ਕਰਕੇ ਜਦੋਂ ਬਾਬਾ ਜੀ ਸਚਖੰਡ ਨੂੰ ਜਾਣ ਵਾਲੇ ਸਨ ਤਾਂ ਉਹਨਾਂ ਦੇ ਗੁਰੂ ਦਰਸ਼ਨਾਂ ਦੇ ਮਨ ਦੀ ਚਾਹਤ ਦੀਆ ਵਾਜ਼ ਸੁਣਕੇ ਗੁਰੂ ਜੀ ਉਹਨਾਂ ਕੋਲ ਪਿੰਡ ਰਮਦਾਸ, ਜਿਲ੍ਹਾ ਅੰਮ੍ਰਿਤਸਰ ਪਹੁੰਚ ਗਏ ਸਨ। ਮਿਲਦੀ ਜਾਣਕਾਰੀ ਅਨੁਸਾਰ ਤਿੰਨ ਦਿਨ ਤਿੰਨ ਰਾਤਾਂ ਛੇਵੇਂ ਗੁਰੂ ਜੀ ਬਾਬਾ ਜੀ ਕੋਲ ਬੈਠ ਕੇ ਪੰਜ ਗੁਰੂ ਸਾਹਿਬਾਨ ਦੇ ਜੀਵਨ ਕੌਤਕ ਸੁਣਦੇ ਰਹੇ ਸਨ। ਜਦੋਂ ਬਾਬਾ ਜੀ ਦੇ ਸਵਾਸ ਸੰਪੂਰਨ ਹੋਏ ਤਾਂ ਛੇਵੇਂ ਗੁਰੂ ਜੀ ਨੇ ਆਪਣੇ ਹੱਥੀ ਬਾਬਾ ਜੀ ਦਾ ਸਸਕਾਰ ਕੀਤਾ ਸੀ।

ਆਓ ਅੱਜ ਉਹਨਾਂ ਦੇ ਜਨਮਦਿਹਾੜੇ ਦੀ ਖੁਸ਼ੀ ਵਿਚ ਉਹਨਾਂ ਵਲੋਂ ਗੁਰੂ ਘਰ ਦੀ ਕੀਤੀ ਅਥਾਹ ਪਿਆਰ ਭਰੀ ਸੇਵਾ ਤੋਂ ਪ੍ਰੇਰਨਾ ਲੈ ਕੇ ਆਪਣੇ ਜੀਵਨ ਵਿਚ ਸੇਵਾ ਰੂਪੀ ਗੁਣ ਧਾਰਨ ਕਰੀਏ ਤਾਂ ਹੀ ਸਾਡੇ ਵਲੋਂ ਅਜਿਹੀਆਂ ਮਹਾਨ ਸਖ਼ਸ਼ੀਅਤਾਂ ਦੇ ਮਨਾਏ ਜਨਮ ਦਿਹਾੜੇ ਸਫਲ ਕਹੇ ਜਾਣਗੇ।

ਧੰਨਵਾਦ ਸਹਿਤ।

ਡਾ. ਜਸਵਿੰਦਰ ਕੌਰ                                                            ਡਾ. ਕਰਮਬੀਰ ਸਿੰਘ

ਕਨਵੀਨਰ (ਗੁਰਮਤਿ ਕਮੇਟੀ)                                                        ਪ੍ਰਿੰਸੀਪਲ

                                                               ਦਸ਼ਮੇਸ਼ ਖਾਲਸਾ ਕਾਲਜ, ਜ਼ੀਰਕਪੁਰ, ਮੁਹਾਲੀ।

Leave a Reply

Your email address will not be published. Required fields are marked *